ਪੰਨਾ:ਸ਼ਕੁੰਤਲਾ – ਸੁਰਜੀਤ ਸਿੰਘ ਕਾਲੇਕੇ.pdf/16

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

4. ਇੱਕ ਸਫ਼ਲ ਪ੍ਰੀਵਰਤਨ

(ਪੋ. ਪ੍ਰਿਤਪਾਲ ਸਿੰਘ ਮਹਿਰੋਕ)

ਮੰਗਲਾਚਰਨ ਦੇ ਰੂਪ ਵਿਚ ਫਰਿਆਦ ਤੋਂ ਸ਼ੁਰੂ ਹੋ ਕੇ ਵੇਲਾਂ, ਝਿੜੀਆਂ, ਘਾਹ ਦੀ ਤਿੜ੍ਹਾਂ ਅਤੇ ਇਕ ਢੇਰੀ ਰੋੜਾਂ ਦੀ ਦਾ ਜ਼ਿਕਰ ਕਰਕੇ ਕਵੀ ਸਾਨੂੰ ਮੰਤਰ-ਮੁਗਧ ਕਰਕੇ ਕਹਾਣੀ ਦੇ ਨਾਲ ਲੈ ਤੁਰਦਾ ਹੈ, ਅਤੇ ਕਹਾਣੀ ਸੁਣਾਉਦੇ ਸੁਣਾਉਂਦੇ, ਉਹ ਸਾਨੂੰ ਲੱਗਪਗ ਸਾਰੇ ਬ੍ਰਹਿਮੰਡ ਦੀ ਸੈਰ ਵੀ ਕਰਾ ਦਿੰਦਾ ਹੈ ਅਤੇ ਪੁਰਾਤਨ ਭਾਰਤ-ਵਰਸ਼ ਦੀ ਸੱਭਿਅਤਾ ਸੰਸਕ੍ਰਿਤੀ ਅਤੇ ਇਸ ਦੇ ਤੱਤਕਾਲੀਨ ਸਰਸਬਜ਼ ਰੂਪ ਦੇ ਦਰਸ਼ਨ ਵੀ ਕਰਵਾ ਦਿੰਦਾ ਹੈ।

ਰਚਨਾ ਦੇ ਹਰ ਪੱਖ ਨੂੰ ਤਾਂ ਇਸ ਚੌਖਟੇ ਵਿੱਚ ਛੋਹਿਆ ਨਹੀਂ ਜਾ ਸਕਦਾ। ਅਸੀਂ ਏਥੇ ਕੇਵਲ ਉਸ ਦੁਆਰਾ ਵਰਤੀਆਂ ਗਈਆਂ ਕੁੱਝ ਕਲਾਤਮਕ ਬੁਰਸ਼-ਛੋਹਾਂ ਦਾ ਜ਼ਿਕਰ ਹੀ ਕਰਨਾ ਚਾਹਾਂਗੇ ਜਿਨ੍ਹਾਂ ਵਿਚ ਉਸ ਦੁਆਰਾ ਵਰਤੀਆਂ ਗਈਆ ਅਲੌਕਿਕ ਤਸ਼ਬੀਹਾਂ, ਕਾਵਿਕ ਬਿੰਬ, ਅਨੁਪ੍ਰਾਸਤਾ ਅਤੇ ਅਤਿਕਥਨੀ-ਅਲੰਕਾਰਾਂ ਆਦਿ ਦੀ ਇਕ ਝਲਕ ਹੀ ਦੇਖ ਸਕਾਂਗੇ।

ਤਸ਼ਬੀਹਾਂ———1. ਜਿਉਂ ਕੜਮੱਤਾਂ ਮਸਤੀਆਂ ਕਰਦੀਆਂ ਖਰਖਸੀਆਂ ਹੋ।

2. ਜਿਉਂ ਝਾਟਮ-ਝੀਟੇ ਹੋ ਪਈਆਂ ਸੌਕਣਾਂ ਦੋਂ ਲੜੀਆਂ ਹੈ।

3. ਜਿਉਂ ਗੋਕਲ ਦੀਆਂ ਗੁਜਰੀਆਂ ਰਹੀਆਂ ਜਮਨਾ ਤੱਟ ਨਹਾ।

4. ਜਿਉਂ ਆਂਗਣ ਵਿੱਚ ਦੁਲਹਨ ਕੋਈ ਬੈਠੀ ਦਾਜ ਵਿਛਾ।

5. ਜਿਉਂ ਨੀਲ-ਕੰਠ ਦੀਆਂ ਜਟਾਂ ਚੋਂ ਗੰਗਾ ਨਿਕਲੀ ਰਿਸਿਆ।

ਅਤੇ ਹੋਰ ਬਹੁਤ

ਕਾਵਿਕ ਬਿੰਬ——— 1. ਖੜਗੀ ਹੀਰ ਵੱਟ ਕੇ ਪਾਸਾ

2. ਡੌਰ-ਭੌਰ ਤੇ ਸੁੰਨ-ਮਸੁੰਨ ਹੋ ਖੜਿਆ ਉਹ ਟੁੱਨ-ਮਟੁੱਨ

3. ਸੌ ਮਾਵਾਂ ਦੀ ਗੋਦ ਬਰਾਬਰ, ਬ੍ਰਿਹੋਂ ਦੀ ਇਕ ਲੋਰੀ।

4. ਦਿਲ ਦੇ ਵਿਚੋਂ ਬਿਜਲੀ ਵਹਿ ਗਈ, ਸਾਬਣ ਤਾਰ ਚੀਰ ਕੇ ਲੈ ਗਈ।

ਅਤੇ ਹੋਰ

ਅਨੁਪ੍ਰਾਸਤਾ———

1. 'ਕ' ਕਮਰ ਮੇਰੀ ਨੂੰ ਕੀ ਮੈਂ ਆਖਾ, ਕੌਣ ਕਰ ਗਿਆ ਕੰਮ ਕਲੱਲਾ ਕੰਵਲੀ ਦੀਆਂ ਕੰਵਲੀਆਂ ਕਰਤੂੰਤਾਂ, ਕਿਵੇਂ ਛੁਪਾਈਆਂ ਜਾਣ ਮੇਰੀਆਂ।

2. 'ਮ' ਮੇਰੇ ਮੱਥੇ ਕੋਈ ਨਾ ਲੱਗੇ, ਮੇਰਾ ਮੱਥਾ ਹੋਇਆ ਨਿਕਰਮਣ ਮੱਥਾ ਮਾਰ-ਮਾਰ ਮੈਂ ਮਰਗੀ, ਉੱਲਾਂ ਵੱਜ-ਵੱਜ ਜਾਣ ਮੇਰੀਆਂ।

3. 'ਗ' ਦੇਖ ਮੇਰਿਆ ਗਿੱਟਿਆ ਉੱਤੇ ਗਿੱਠ ਗਿੱਠ ਗੁਰਦ ਚੜੀ ਤੇਰੇ ਗਮ ਦੀ।

4. 'ਲ' ਅਤੇ 'ਤ' ਲੱਕ ਮੇਰੇ ਤੋ ਲਹਿ ਗਿਆ ਲਹਿੰਗਾ, ਤੇੜੋਂ ਚੱਲੀ ਓਲਕ ਤੜਾਗੀ। ਅਤੇ ਹੋਰ ਬੇਸ਼ੁਮਾਰ

ਅਤਿਕਥਨੀ——— 1. ਉਸਨੇ ਸੱਤਰੰਗੀ ਪੀਂਘ ਦੇ ਰੰਗ ਤੇ ਚੀਰੇ ਜਾ।

2. ਮੱਸਿਆ ਦਾ ਵੇਹੜਾ ਖੋਜਿਆ, ਉਸ ਦੀਵੇ ਲੱਖ ਜਗਾ

3. ਉਸ ਸਾਰੇ ਜੰਗਲੀ ਜੀਵਾਂ ਦੇ ਢਿੱਡ ਪਾੜਕੇ ਦੇਖੇ ਚਾ।

4 ਉਹਨੇ ਖੋਜੀ ਸੱਚੇ ਰੱਬ ਦੀ, ਜੋ ਸੱਚੀ ਸੀ ਦਰਗਾਹ।

ਸ਼ਕੁੰਤਲਾ॥18॥