ਪੰਨਾ:ਸ਼ਕੁੰਤਲਾ – ਸੁਰਜੀਤ ਸਿੰਘ ਕਾਲੇਕੇ.pdf/23

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ



ਇਕ ਪਾਸੇ ਪਤਾ ਨਹੀਂ ਕਦੋਂ ਦੀ,
ਪਈ ਢੇਰੀ ਰੋੜਾਂ ਦੀ।
ਘੋਗਿਆਂ ਤੇ ਸਿੱਪੀਆਂ ਦੀ,
ਦੀਵਿਆਂ ਦੇ ਬੋੜਾਂ ਦੀ।
ਪੱਥਰਾਂ ਤੇ ਗੀਟਿਆਂ ਦੀ,
ਮੂੰਗਿਆਂ ਬੇਲੋੜਾਂ ਦੀ।
ਰੁਲ ਖੁਲ ਕੇ ਜੁੜਿਆਂ ਦੀ,
ਲੱਖਾਂ ਨਹੀਂ ਕਰੋੜਾਂ ਦੀ।
ਉੱਥੇ ਬਹਿ ਗੱਲ ਛੇੜੀ ਪੰਛੀਆਂ,
ਬ੍ਰਿਹੋਂ ਦਿਆਂ ਹੋੜਾਂ ਦੀ।
ਰੁੱਸਣ ਦੀ ਜੁਦਾਈਆਂ ਦੀ,
ਟੁੱਟਣ ਦੀ ਜੋੜਾਂ ਦੀ।

[ਇਸ ਸੁਹਾਵਣੇ ਚੁਗਿਰਦੇ ਵਿਚ ਇਕ ਨਵਜੰਮ ਬੱਚਾ ਪੱਤਿਆਂ
ਅਤੇ ਫੁੱਲਾਂ ਦੀ ਸੇਜ ਤੇ ਅਡੋਲ ਅਤੇ ਬੇਖੌਫ਼ ਪਿਆ ਹੈ। ਇੰਝ
ਜਾਪਦਾ ਹੈ ਜਿਵੇਂ ਉਹ ਕੁਦਰਤ ਨਾਲ ਖੇਡ ਰਿਹਾ ਹੋਵੇ।]
(ਠੇਰੀ ਉਪਰ ਬੈਠੇ ਪੰਛੀ ਇਸੇ ਬੱਚੇ ਵੱਲ ਸੰਕੇਤ
ਕਰਕੇ ਗੱਲਾਂ ਕਰਦੇ ਹਨ।
]


ਪਹਿਲਾ ਪੰਛੀ

ਅੱਜ ਮੇਂ ਅਚਰਜ ਦੇਖਿਆ,
ਇਕ ਨਵਜੰਮ ਬੱਚਾ ਅਡੋਲ।
ਨਾਂ ਰੋਂਦਾ ਨਾ ਹੱਸਦਾ,
ਨਾ ਰਹਿਆ ਕੁੱਝ ਬੋਲ।
ਇਕ ਕੁਦਰਤ ਦਾਈ ਦੇ ਬਿਨਾ,
ਨਾ ਮਾਂ-ਪਿਓ ਉਸਦੇ ਕੋਲ।

ਸ਼ਕੁੰਤਲਾ॥25॥