ਪੰਨਾ:ਸ਼ਕੁੰਤਲਾ – ਸੁਰਜੀਤ ਸਿੰਘ ਕਾਲੇਕੇ.pdf/36

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

‘ਸੁਮੇਲ ਅਕਾਸ਼ ਪ੍ਰਿਥਵੀਂ ਦਾ',
ਗੀਤ ਕੋਈ ਕੁਦਰਤ ਰਾਣੀ ਦਾ,
ਸੰਗੀਤ ਸ਼ਾਰਦਾ ਦੇਵੀ ਦਾ।
ਜੋ ਰੂਪ ਸੀ ਕਿਸੇ ਅਪੱਸਰਾ ਦਾ,
ਪਰੀ ਪੂਰਨ ਹੁਸਨ ਦੀ ਮਲਿਕਾ ਦਾ।
ਜੋ ਪਿਆਰ ਸੀ ਕਿਸੇ ਤਪੱਸਵੀ ਦਾ,
ਆਕਾਰ ਕਿਸੇ ਤੇਜੱਸਵੀ ਦਾ।
ਦੁਨਿਆਵੀ ਪਿਆਰ ਬਹਾਨੇ ਤੂੰ,
ਜੱਗ ਪ੍ਰਗਟੀ ਪਿਆਰ ਦੀ ਚੰਡਿਕਾ।
ਕੁਦਰਤ ਰਾਣੀ ਦੀ ਕੁਖ ਵਿਚ,
ਤੂੰ ਵੇਲ ਵਾਂਗ ਫੁੱਟ ਨਿਕਲੀ ਸੀ।
ਤੇਰਾ ਨਾਮ ‘ਸ਼ਕੁੰਤਲਾ'
ਹਰ ਯੁਗ ਵਿਚ ਜਾਣਿਆ ਜਾਵੇਗਾ।

(ਸ਼ਕੁੰਤਲਾ ਤੀ ਇਹ ਵਿਚਾਰ ਜਰਮਨ ਕਵੀ ਗੋਇਟੇ ਦੇ ਵਿਚਾਰ


ਤੇ ਅਧਾਰਤ ਹਨ। ਇਸੇ ਲਈ ਸੈਲਾਨੀ ਛੰਦ ਵਰਤਿਆ ਹੈ।)


ਜਾਂ ਰੰਗ ਪਿਆਰ ਫਟਦਾ ਹੈ,
ਉਹ ਘਟ ਘਟ ਦੇ ਵਿਚ ਘਟ ਜਾਂਦਾ।
ਸਿਲ ਪੱਥਰ ਜੜ੍ਹ ਜੋਨੀ ਹੋਵੇ,
ਹਰ ਕਣ ਬ੍ਰਿਹੋ ਵਿਚ ਵਟ ਜਾਂਦਾ।
ਕੁਝ ਹੋਰ ਚੁਗਿਰਦਾ ਹੋ ਜਾਂਦਾ,
ਜਾਂ ਇਸ਼ਕ ਦਾ ਨਾਇਕ ਨਟ ਜਾਂਦਾ।
ਵਸਦੀ ਰਸਦੀ ਇਸ ਧਰਤੀ ਦਾ,
ਪਾਸਾ ਇਕ ਵਾਰ ਪਲਟ ਜਾਂਦਾ।
ਜਾਂ ਇਸ਼ਕ ਦੇ ਦਿਨ ਆ ਜਾਂਦੇ ਨੇ,
ਰੁਖ ਕਿਸਮਤ ਦਾ ਵੀ ਵਟ ਜਾਂਦਾ।
ਟੁੱਟ ਪੈਣ ਪਹਾੜ ਮੁਸੀਬਤ ਦੇ,
ਦੁੱਖਾਂ ਦਾ ਸੀਨਾ ਫੱਟ ਜਾਂਦਾ।
ਕੁਝ ਐਸੇ ਹੀ ਦਿਨ ਆ ਪੁੱਜੇ,

ਸ਼ਕੁੰਤਲਾ