ਪੰਨਾ:ਸ਼ਕੁੰਤਲਾ – ਸੁਰਜੀਤ ਸਿੰਘ ਕਾਲੇਕੇ.pdf/77

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਬਿਨ ਸੋਚੇ ਨਾ ਲਾਈ ਹੁੰਦੀ।
ਹੁੰਦੀ ਨਾ ਰੁਸਵਾਈ ਜੇ ਪਹਿਲਾਂ,
ਕਰ ਲੈਂਦੀ ਗੱਲ ਕੋਰੀ।
ਮਨ ਵਿਚ ਉਧਾ ਕਮਲ ਨਾ ਖਿਲਿਆ।
ਬ੍ਰਿਹੋ ਦੀ ਰੁੱਤ ਕਿਵੇਂ ਬਿਤਾਵਾਂ,
ਕਿਤੁ ਬਿਧਿ ਸੰਗ ਪੀਆ ਦਾ ਪਾਵਾਂ।
ਉਹ ਉੱਚਾ ਅਤਿ ਪਰਬਤ ਭਾਰਾ,
ਮੈਂ ਰਸਤੇ ਦੀ ਰੋੜੀ।
ਬਿੱਪਤ ਪਈ ਸੰਗ ਕੋਈ ਨਾ ਚੱਲਿਆ,
ਬੈਠੀ ਨੀਮ ਬ੍ਰਿਹੜੇ ਗਾਵਾਂ,
ਰੁੱਸੇ ਰਾਂਝਣ ਤਾਵੀਂ ਮਨਾਵਾਂ।
ਪਰ ਸੁਰ ਤਾਲ ਦੀ ਸਾਰ ਨ ਜਾਣਾ,
(ਮੈਂ)ਬੇਸੁਰ ਬਾਂਸ ਬੰਸੋਰੀ।
ਸ਼ੁਕਰਵਾਰ ਸ਼ੁਕਰ ਹੁਣ ਕਾਹਦਾ।
ਮਨ ਸੰਗ ਬੈਠ ਬੁਝਾਰਤ ਪਾਵਾਂ,
ਇਕ ਖੋਲ੍ਹਾਂ ਤੇ ਸੌ ਗੰਢ ਪਾਵਾਂ।
ਕਿਸਨੂੰ ਹਾਲ ਸੁਣਾਵਾਂ ਦਿਲ ਦਾ,
ਦੁਨੀਆਂ ਦਰਦੋਂ ਕੋਰੀ।
ਸਿਰਫ਼ ਆਸ਼ਰਾ ਇਕ ਖੁਦਾ ਦਾ।
ਰੁੱਕ ਜਾ ਨਦੀਏ ਵਹਿਣਾਂ ਨੂੰ ਠੱਲ,
ਇਕੋ ਸੇਧ ਪੀਆਂ ਦੀ ਤੂੰ ਚੱਲ।
ਰਾਹ ਵੱਸਲ ਦੇ ਲੈ ਚੱਲ ਮੈਨੂੰ,
ਐਵੇਂ ਨਾ ਫਿਰ ਤੋਰੀ।
ਹਾਸਾ ਹੁੰਦਾ ਏ ਰਾਹ ਰਾਹ ਦਾ।
ਜ਼ੁਲਮ ਵੀ ਮੈਂ ਤਾਂ ਹੱਸ ਹੱਸ ਜਰਿਆ,
ਪਰ ਹੁਣ ਸਬਰ ਨਾ ਜਾਵੇ ਕਰਿਆ।
ਕਿਹੜੀ ਘੜੀ ਕਸੂਤੀ ਨੀ ਮੈਂ,
ਗੱਲ ਇਸ਼ਕ ਦੀ ਤੋਰੀ।

ਸ਼ਕੁੰਤਲਾ ॥79॥