ਪੰਨਾ:ਸ਼ਕੁੰਤਲਾ – ਸੁਰਜੀਤ ਸਿੰਘ ਕਾਲੇਕੇ.pdf/78

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ



ਸ਼ਨੀਵਾਰ ਛਣ ਚੱਲੀ ਦੇਹੀ।
ਛਿਣ ਛਿਣ ਕਰਕੇ ਬੀਤ ਗਈ ਰੁੱਤ,
ਸ਼ਰਮੋ ਸ਼ਰਮੀਤ ਪ੍ਰੀਤ ਰਹੀ ਚੁੱਪ,
ਚੀਚ ਵਹੁਟੀਆਂ ਵਾਂਗੂੰ ਯਾਦਾਂ,
ਬੈਠ ਰਹੀਆਂ ਸਿਰ ਜੋੜੀ।
ਆਈ ਹਨੇਰੀ ਦੁੱਖ ਦੀ ਕੇਹੀ।
ਸਾੜ੍ਹਸਤੀ ਦਾ ਪਹਿਲਾ ਢਈਆ,
ਲੋਹੇ ਦੇ ਪਾਵੇ ਆ ਪਈਆਂ।
ਅੱਠਵੇਂ ਘਰ ਵਿਚ ਪਾਪੀ ਗ੍ਰਹਿ ਕੋਈ,
ਬੈਠਾ ਬਣ ਕੇ ਘੋਰੀ।
ਬੈਠੀ ਮੈਂ ਬਣ ਜਨਕ ਬਿਦੇਹੀ,
ਵਿਸਰ ਗਿਆ ਹੈ ਪੀਣਾ ਖਾਣਾ।
ਸ਼ਬਦਿ ਸੁਰਤਿ ਦੀ ਸਾਰ ਨਾ ਜਾਣਾ।
ਕਿਸ ਬਿਧ ਮਿਲਾਂ ਪਿਆਰੇ ਨੂੰ ਮੈਂ,
ਰੂਪ ਰੰਗ ਬਿਨ ਕੋਰੀ।
ਨੋਟ- ਸੱਤ ਮਹੀਨੇ ਅਤੇ ਸੱਤ ਦਿਨ ਦਾ ਇਹ ਹਾਲ ਨਿਰੋਲ ਇਕ ਕਾਵਿਕ ਕਲਪਣਾ ਹੈ ਅਤੇ ਕਾਲੀਦਾਸ ਦੀ ਕਹਾਣੀ ਤੋਂ ਇਕ ਭਿੰਨ ਭਾਗ ਹੈ।
ਵਿਸਾਖ
ਵਿੱਖ ਵਿਸਾਖ ਦਿੱਸੇ ਬਿਨ ਤੇਰੇ,
ਝਾਕਾਂ ਪਾਸੇ ਜਿਹੜੇ ਵੇ,
ਬ੍ਰਿਹੋਂ ਪੰਟ ਹੰਢਾਵਾਂ ਤਨ ਤੇ,
ਖਾਵਾਂ ਪੀਵਾਂ ਜ਼ਹਿਰ ਕੁੜੇ।
ਉਮਰ ਨਿਆਣੀ ਰੋਗ ਅਵੱਲਾ,
ਵਸੇ ਤਬੀਬ ਦੁਰੇਡੇ ਨੀ।
ਕਿਸ ਬਿਧ ਪੰਧ ਮੁਕਾਵਾਂ ਮਹਿੰਦੀ,
ਲਾਜ ਲਗਾਈ ਪੈਰ ਕੁੜੇ।

1. ਜਨਕ ਬਿਦੇਹੀ- ਰਾਜੇ ਜਨਕ ਨੂੰ ਬਿਦੇਹੀ (ਜਿਸ ਨੂੰ ਆਪਣੇ ਸਰੀਰੀ ਦੀ ਵੀ ਸੁਧ ਨਾ ਹੋਵੇ) ਕਰਕੇ ਜਾਣਿਆ ਜਾਂਦਾ ਹੈ।

ਸ਼ਕੁੰਤਲਾ ॥8॥