ਭਗਤੀ ਦੋ ਕਰਗੇ
ਗੁਰੂ ਨਾਨਕ ਤੇ ਮਰਦਾਨਾ
ਭਗਤੀ ਦੋ ਕਰਗੇ
ਕਿਸੇ ਗੋਬਿੰਦ ਦਾ ਜਸ ਗਾਉਣਾ:
ਆਉਂਦੀ ਕੁੜੀਏ ਜਾਂਦੀਏ ਕੁੜੀਏ
ਬਹਿ ਪਟੜੇ ਪਰ ਨਾਹ ਲੈ
ਭਜਨ ਕਰ ਗੋਬਿੰਦ ਦਾ
ਮੁੱਖੋਂ ਮੰਗੀਆਂ ਮੁਰਾਦਾਂ ਪਾ ਲੈ
ਭਜਨ ਕਰ ਗੋਬਿੰਦ ਦਾ
ਕਿਸੇ ਝਾਂਜਰਾਂ ਵਾਲੀ਼ ਨੇ ਸ਼ਰੀਕੇ ਵਾਲ਼ਿਆਂ ਨੂੰ ਸੱਦਾ ਦੇਣਾ:
ਆਉਂਦੀ ਕੁੜੀਏ ਜਾਂਦੀਏ ਕੁੜੀਏ
ਭਰ ਲਿਆ ਕਣਕ ਦੀ ਥਾਲੀ਼
ਭੋਗ ਪੈਂਦਾ ਖੰਡ ਪਾਠ ਦਾ
ਸੱਦਾ ਦੇ ਗੀ ਝਾਂਜਰਾਂ ਵਾਲ਼ੀ
ਭੋਗ ਪੈਂਦਾ ਖੰਡ ਪਾਠ ਦਾ
ਭਗਤੀ ਭਾਵਨਾ ਵਾਲੇ਼ ਗੀਤਾਂ ਤੋਂ ਬਾਅਦ ਉਹਨਾਂ ਵੀਰ-ਪਿਆਰ ਦੀ
ਭਾਵਨਾ ਵਾਲੇ਼ ਗੀਤ ਆਰੰਭ ਦੇਣੇ। ਭੈਣ ਤਾਂ ਮਾਣ-ਤਾਣ ਦੀ ਭੁੱਖੀ ਹੈ:-
ਆਉਂਦੀ ਕੁੜੀਏ ਜਾਂਦੀਏ ਕੁੜੀਏ
ਚੱਕ ਲਿਆ ਬਜ਼ਾਰ ਵਿਚੋਂ ਝਾਵਾਂ
ਕਹਿ ਦਿਓ ਮੇਰੇ ਚੰਦ ਵੀਰ ਨੂੰ
ਮੇਰੀ ਆਮਨਾ ਰੱਖੇ ਤਾਂ ਆਵਾਂ
ਕਹਿ ਦਿਓ ਮੇਰੇ ਚੰਦ ਵੀਰ ਨੂੰ
ਭੈਣਾਂ ਤਾਂ ਵੀਰ ਦਾ ਪਿਆਰ ਲੋਚਦੀਆਂ ਹਨ, ਜੇ ਪਿਆਰ ਹੀ ਨਾ ਮਿਲੇ
ਤਾਂ ਹਰਖਣਾ ਤਾਂ ਜਾਇਜ਼ ਹੀ ਹੈ:-
ਆਉਂਦੀ ਕੁੜੀਏ ਜਾਂਦੀਏ ਕੁੜੀਏ
ਚੱਕ ਲਿਆ ਬਜ਼ਾਰ ਵਿਚੋਂ ਖੀਰਾ
ਹਰਖਾਂ ਨਾਲ਼ ਮੈਂ ਭਰਗੀ
ਮੇਰਾ ਸਿਰ ਨਾ ਪਲੋਸਿਆ ਵੀਰਾ .
ਹਰਖਾਂ ਨਾਲ਼ ਮੈਂ ਭਰਗੀ
ਕੋਈ ਭੈਣ ਨਹੀਂ ਚਾਹੁੰਦੀ ਕਿ ਉਹਦਾ ਭਰਾ ਉਹਦੇ ਨਾਲ਼ੋਂ ਨਾਤਾ ਤੋੜ
ਲਵੇ:-
ਆਉਂਦੀ ਕੁੜੀਏ ਜਾਂਦੀਏ
ਕੁੜੀਏ ਰਿਝਦੀ ਖੀਰ ਵਿਚ ਡੋਈ
115/ਸ਼ਗਨਾਂ ਦੇ ਗੀਤ