ਪੰਨਾ:ਸ਼ਗਨਾਂ ਦੇ ਗੀਤ - ਸੁਖਦੇਵ ਮਾਦਪੁਰੀ.pdf/121

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਨੀ ਵਿਚ ਤੇਰੇ ਤਕੀਏ ਦੇ
ਥਾਣੇਦਾਰ ਦਾ ਕਬੂਤਰ ਬੋਲੇ
ਨੀ ਵਿਚ ਤੇਰੇ ਤਕੀਏ ਦੇ
ਹੋਰ
ਆਉਂਦੀ ਕੁੜੀਏ ਜਾਂਦੀ ਕੁੜੀਏ
ਸੱਚ ਦੇ ਬਚਨ ਦੇ ਤਾਰੇ
ਢਲਮੀਂ ਜੀ ਗੁੱਤ ਵਾਲੀਏ
ਤੇਰੀ ਗਲ ਚੜ੍ਹਗੀ ਸਰਕਾਰੇ
ਢਲਮੀਂ ਜੀ ਗੁੱਤ ਵਾਲੀਏ
ਪੁਰਾਣੇ ਸਮਿਆਂ ਵਿਚ ਪੰਜਾਬੀ ਕਿਸਾਨਾਂ ਦੀ ਆਰਥਕ ਹਾਲਤ ਬਹੁਤੀ
ਚੰਗੀ ਨਹੀਂ ਸੀ-ਆਰਥਕ ਮੰਦਹਾਲੀ ਕਾਰਨ ਉਹ ਆਪਣੀਆਂ ਧੀਆਂ ਦੇ ਵਿਆਹ
ਤਾਂ ਨਿੱਕੀ ਉਮਰ ਵਿਚ ਕਰ ਦੇਂਦੇ ਸਨ ਪਰੰਤੂ ਮੁਕਲਾਵਾ ਤੋਰਨ ਵਿਚ ਕਾਫੀ ਸਮਾਂ
ਲੰਘਾ ਦੇਂਦੇ ਸਨ ਜਿਸ ਕਾਰਨ ਵਿਆਹੀਆਂ ਮੁਟਿਆਰਾਂ ਦੇ ਚਾਅ ਮਧੋਲੇ ਜਾਂਦੇ ਸਨ।
ਉਹਨਾਂ ਦੀਆਂ ਦਬੀਆਂ ਭਾਵਨਾਵਾਂ ਨੂੰ ਮੇਲਣਾਂ ਵਿਅੰਗ ਦੇ ਰੂਪ ਵਿਚ ਪ੍ਰਗਟਾਉਂਦੀਆਂ ਹਨ:-
ਆਉਂਦੀ ਕੁੜੀਏ ਜਾਂਦੀ ਕੁੜੀਏ
ਚਕ ਲਿਆ ਬਜ਼ਾਰ ਵਿਚੋਂ ਚਾਂਦੀ
ਤੇਰੇ ਨਾਲ਼ੋਂ ਬਾਂਦਰੀ ਚੰਗੀ
ਜਿਹੜੀ ਨਿਤ ਮੁਕਲਾਵੇ ਜਾਂਦੀ
ਤੇਰੇ ਨਾਲੋਂ ਬਾਂਦਰੀ ਚੰਗੀ
ਵਿਆਹੀ ਮੁਟਿਆਰ ਦੀ ਬੇਬਸੀ ਨੂੰ ਪ੍ਰਗਟ ਕਰਨ ਵਾਲ਼ਾ ਇਕ ਹੋਰ ਗੀਤ ਹੈ:-
ਆਉਂਦੀ ਕੁੜੀਏ ਜਾਂਦੀ ਕੁੜੀਏ
ਸੱਚ ਦੇ ਬਚਨ ਦਾ ਪਾਵਾਂ
ਨੀ ਛਾਤੀ ਤੇਰੀ ਪੁੱਤ ਮੰਗਦੀ
ਤੇਰੇ ਪਟ ਮੰਗਦੇ ਮੁਕਲਾਵਾ
ਛਾਤੀ ਤੇਰੀ ਪੁੱਤ ਮੰਗਦੀ
ਪੰਜਾਬ ਦੀ ਮੁਟਿਆਰ ਹੀਰ, ਸੱਸੀ, ਸੋਹਣੀ ਤੇ ਸਾਹਿਬਾਂ ਵਾਂਗ ਨਿੱਜੀ "ਆਜ਼ਾਦੀ
ਲਈ ਜਾਗਰੁਕ ਰਹੀ ਹੈ। ਇਸੇ ਕਰਕੇ ਮੇਲਣਾਂ ਬੜੀ ਬੇਬਾਕੀ ਨਾਲ਼ ਗਾਉਂਦੀਆਂ ਹਨ:-
ਆਉਂਦੀ ਕੁੜੀ ਨੇ ਸੁਥਣ ਸਮਾਈ
ਘਗਰੇ ਦਾ ਮੇਚ ਦਵਾ ਦਾਰੀਏ
ਮਨ ਭਾਉਂਦਾ, ਮਨ ਭਾਉਂਦਾ
ਯਾਰ ਹੰਢਾ ਦਾਰੀਏ
ਮਨ ਭਾਉਂਦਾ

121