ਏਥੇ ਹੀ ਬਸ ਨਹੀਂ ਉਹ ਤਾਂ ਆਪਣਾ ਪਲੇਠਾ ਮੁੰਡਾ ਅਪਣੇ ਦਿਲ ਜਾਨੀ
ਨੂੰ ਅਰਪਨ ਕਰਨ ਲਈ ਤਤਪਰ ਹੈ:ਆਉਂਦੀ ਕੁੜੀਏ ਜਾਂਦੀ ਕੁੜੀਏ
ਸੱਚ ਦੇ ਬਚਨ ਦੀ ਡੋਈ
ਪਹਿਲਾ ਮੁੰਡਾ ਮਿੱਤਰਾਂ ਦਾ
ਲਾਵਾਂ ਵਾਲੇ ਦਾ ਉਜਰ ਨਾ ਕੋਈ
ਪਹਿਲਾ ਮੁੰਡਾ ਮਿੱਤਰਾਂ ਦਾ
ਰੁਮਾਂਚਕ ਗੀਤਾਂ ਤੋਂ ਇਲਾਵਾ ਮੇਲਣਾਂ ਹੋਰਨਾਂ ਵਿਸ਼ਿਆਂ ਤੇ ਵੀ ਹਾਸ-
ਵਿਨੋਦ ਪੈਦਾ ਕਰਨ ਵਾਲੇ ਗੀਤ ਗਾਉਂਦੀਆਂ ਹਨ। ਕਿਧਰੇ ਬੁੜ੍ਹੇ ਬੁੜ੍ਹੀ ਦੀ ਦੁਰਦਸ਼ਾ
ਦਾ ਵਰਨਣ ਹੈ, ਕਿਧਰੇ ਸੱਸਾਂ ਦੇ ਚਾਲੂ ਹੋਣ ਦਾ, ਕਿਧਰੇ ਹਾਣੀ ਨੂੰ ਕੇਸਾਂ ਤੋਂ ਫੜਨ ਦਾ:-
ਆਉਂਦੀ ਕੁੜੀਏ ਜਾਂਦੀ ਕੁੜੀਏ
ਚਕ ਲਿਆ ਬਜ਼ਾਰ ਵਿਚੋਂ ਪਾਵੇ
ਤੂੜੀ ਵਾਲ਼ੇ ਅੱਗ ਲਗ ਗੀ
ਬੁੜ੍ਹਾ ਬੁੜ੍ਹੀ ਨੂੰ ਘੜੀਸੀ ਜਾਵੇ
ਤੂੜੀ ਵਾਲ਼ੇ ਅੱਗ ਲਗ ਗੀ
ਹੋਰ
ਆਉਂਦੀ ਕੁੜੀਏ ਜਾਂਦੀ ਕੁੜੀਏ
ਬੀਜ ਦੇ ਮੱਕੀ ਦੇ ਵੱਢ ਆਲੂ
ਪਹਿਰਾ ਆਇਆ ਕਲਜੁਗ ਦਾ
ਸੱਸਾਂ ਕੀਤੀਆਂ ਨੂੰਹਾਂ ਨੇ ਚਾਲੂ
ਪਹਿਰਾ ਆਇਆ ਕਲਜੁਗ ਦਾ
ਹੋਰ
ਆਉਂਦੀ ਕੁੜੀਏ ਜਾਂਦੀ ਕੁੜੀਏ
ਸੱਚ ਦੇ ਬਚਨ ਹੁੰਦੇ ਗੂੜ੍ਹੇ
ਬਈ ਸ
ਗੀਆਂ ਨਿਲਾਮ ਹੋ ਗਈਆਂ
ਹੁਣ ਚਲ ਪਏ ਜਲੇਬੀ ਜੂੜੇ
ਬਈ ਸੰਗੀਆਂ ਨਿਲਾਮ ਹੋ ਗਈਆਂ
ਹੋਰ
ਆਉਂਦੀ ਕੁੜੀਏ ਜਾਂਦੀ ਕੁੜੀਏ
ਉੱਚੀਆਂ ਕੰਧਾਂ ਨੀਵੇਂ ਆਲ਼ੇ
ਚਾਹਾਂ ਵਾਲ਼ੇ ਬੁਲ੍ਹ ਫੂਕਦੇ
ਮੌਜਾਂ ਮਾਣਦੇ ਢੰਡਿਆਈਆਂ ਵਾਲ਼ੇ
ਚਾਹਾਂ ਵਾਲੇ ਬੁਲ੍ਹ ਫੂਕਦੇ
122 / ਸ਼ਗਨਾਂ ਦੇ ਗੀਤ