ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
ਪਾਉਂਦੀਆਂ ਹੋਈਆਂ ਗਾਉਂਦੀਆਂ ਹਨ:-
ਕੀੜੀਓ ਮਕੌੜੀਓ
ਅੰਨ ਦਿਓ
ਧੰਨ ਦਿਓ
ਭਾਈ ਦਿਓ
ਭਤੀਜਾ ਦਿਓ
ਕਢਣ ਨੂੰ ਕਸੀਦਾ ਦਿਓ
ਹੋਰ ਨਾ ਕੁਛ ਲੋੜੀਏ
ਇਸ ਮਗਰੋਂ ਕੁੜੀਆਂ ਸਾਂਝੀ ਨੂੰ ਜਲ ਪ੍ਰਵਾਹ ਕਰਨ ਲੱਗੀਆਂ
ਇਹ ਗੀਤ ਗਾਉਂਦੀਆਂ ਹਨ:-
ਨਾਈਂ ਸਾਂਝੀ
ਧੋਈਂ ਸਾਂਝੀ
ਰੋਈਂ ਨਾ
ਵਰ੍ਹੇ ਦਿਨਾਂ ਨੂੰ ਫੇਰ ਲਾਵਾਂਗੇ
ਸਾਂਝੀ ਨੂੰ ਜਲ ਪ੍ਰਵਾਹ ਕਰਨ ਮਗਰੋਂ ਉਹ ਸਾਂਝੀ ਮਾਈ ਦੇ ਗੀਤ ਗਾਉਂਦੀਆਂ
ਹੋਈਆਂ ਆਪਣੇ ਘਰਾਂ ਨੂੰ ਪਰਤ ਪੈਂਦੀਆਂ ਹਨ। ਰਾਹ ਵਿਚ ਜੇ ਕਿਧਰੇ ਉਨ੍ਹਾਂ ਨੂੰ
ਕੋਈ ਬ੍ਰਾਹਮਣ ਮਿਲ ਜਾਵੇ ਤਾਂ ਝਟ ਟਕੋਰ ਲਾ ਦਿੰਦੀਆਂ ਹਨ:-
ਕਾਲਾ ਬਾਹਮਣ ਖਾ ਗਿਆ
ਮਟਕਾ ਗਿਆ
ਮੇਰੀ ਸਾਂਝੀ ਦੇ ਸਿਰ ਲਾ ਗਿਆ
ਗੀਤ ਗਾ ਰਹੀਆਂ ਨਿੱਕੀਆਂ ਬੱਚੀਆਂ ਝੂਮ-ਝੂਮ ਜਾਂਦੀਆਂ ਹਨ। ਦੁਸਹਿਰੇ
ਦਾ ਮੇਲਾ ਦੇਖਣ ਦਾ ਚਾਅ ਉਨ੍ਹਾਂ ਦੀਆਂ ਅੱਖਾਂ ਵਿਚ ਲਿਸ਼ਕਣ ਲੱਗ ਪੈਂਦਾ ਹੈ।
150 / ਸ਼ਗਨਾਂ ਦੇ ਗੀਤ