ਪੰਨਾ:ਸ਼ਗਨਾਂ ਦੇ ਗੀਤ - ਸੁਖਦੇਵ ਮਾਦਪੁਰੀ.pdf/167

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਸਿੱਖਿਆ" (ਮਈ 1980) ਜਾਰੀ ਕੀਤਾ ਗਿਆ ਜਿਸ ਦਾ ਮੈਨੂੰ ਮੋਢੀ ਸੰਪਾਦਕ ਹੋਣ ਦਾ ਮਾਣ ਮਿਲ਼ਿਆ- ਅਗਲੇ ਵਰ੍ਹੇ "ਪੰਖੜੀਆਂ" ਦਾ ਚਾਰਜ ਵੀ ਮੈਨੂੰ ਸੰਭਾਲ ਦਿੱਤਾ ਗਿਆ। ਇਸ ਤਰ੍ਹਾਂ ਮੈਂ ਦੋਹਾਂ ਰਸਾਲਿਆਂ ਦੀ ਸੰਪਾਦਨਾ ਸ਼ੁਰੂ ਕੀਤੀ। ਇਸ ਕਾਰਜ ਨੂੰ ਮੈਂ ਇਕ ਪਵਿੱਤਰ ਕਾਰਜ ਵਜੋਂ ਸੰਭਾਲਿਆ, ਪੂਰੀ ਸੰਜੀਦਗੀ ਅਤੇ ਤਨਦੇਹੀ ਨਾਲ਼ ਪੰਜਾਬ ਦੇ ਬੱਚਿਆਂ ਨੂੰ ਵਿਸ਼ੇਸ਼ ਕਰਕੇ ਪੇਂਡੂ ਬੱਚਿਆਂ ਨੂੰ ਸਿਹਤਮੰਦ, ਦਿਲਚਸਪ ਅਤੇ ਗਿਆਨ ਵਰਧਕ ਬਾਲ ਸਾਹਿਤ ਪ੍ਰਦਾਨ ਕਰਨ ਦਾ ਯਤਨ ਕੀਤਾ- ਮੌਲਕ ਸਾਹਿਤ ਤੋਂ ਇਲਾਵਾ ਇਹਨਾਂ ਰਸਾਲਿਆਂ ਵਿਚ ਹੋਰਨਾਂ ਭਾਸ਼ਾਵਾਂ ਵਿਚ ਲਿਖੇ ਗਏ ਕਲਾਸੀਕਲ ਸਾਹਿਤ ਨੂੰ ਵੀ ਲੜੀਵਾਰ ਪ੍ਰਕਾਸ਼ਿਤ ਕੀਤਾ- ਈਸਪ ਫੇਵਲਜ਼, ਸਿੰਧਬਾਦ ਜਹਾਜ਼ੀ, ਗੁਲੀਵਾਰ ਟ੍ਰੇਵਲਜ਼, ਅਲਫਲੇਲਾ ਦੀਆਂ ਕਹਾਣੀਆਂ, ਸਤਿਆਜੀਤ ਰੇਅ ਦਾ ਨਾਵਲ ਫਾਟਕ ਚੰਦ ਚੈਖਵ ਦਾ ਲਾਖੀ, ਬੋਧ ਜਾਤਕ ਕਥਾਵਾਂ ਅਤੇ ਪੰਚ ਤੰਤਰ ਦੀਆਂ ਨੀਤੀ ਕਥਾਵਾਂ ਨੂੰ ਲੜੀਵਾਰ ਛਾਪਣਾ ਸ਼ੁਰੂ ਕੀਤਾ ਤਾਂ ਜੋ ਬੱਚਿਆਂ ਅੰਦਰ ਚੰਗੇਰਾ ਸਾਹਿਤ ਪੜ੍ਹਨ ਦੀ ਚੇਤਨਾ ਪੈਦਾ ਹੋ ਸਕੇ। ਦੋਨੋਂ ਰਸਾਲਿਆਂ ਨੂੰ ਪਿੰਡਾਂ ਅਤੇ ਸ਼ਹਿਰਾਂ ਦੇ ਸਕੂਲਾਂ ਵਿਚ ਪੁਜਦਾ ਕੀਤਾ- ਇਸ ਤੋਂ ਇਲਾਵਾ ਪੰਜਾਬੀ ਦੇ ਪ੍ਰਮੁੱਖ ਲੇਖਕਾਂ ਨੂੰ ਬਾਲ ਸਾਹਿਤ ਲਿਖਣ ਲਈ ਪ੍ਰੇਰਿਆ ਅਤੇ ਵਿਦਿਆਰਥੀ ਲੇਖਕਾਂ ਨੂੰ ਉਹਨਾਂ ਦੀਆਂ ਲਿਖਤਾਂ ਛਾਪ ਕੇ ਉਤਸ਼ਾਹਿਤ ਕੀਤਾ। ਸ਼ਾਇਦ ਹੀ ਪੰਜਾਬੀ ਦਾ ਕੋਈ ਲੇਖਕ ਹੋਵੇਗਾ ਜਿਸ ਪਾਸੋਂ ਮੈਂ ਬਾਲ ਸਾਹਿਤ ਨਾ ਲਿਖਵਾਇਆ ਹੋਵੇ। ਪ੍ਰੋ: ਪ੍ਰੀਤਮ ਸਿੰਘ, ਕਰਤਾਰ ਸਿੰਘ ਦੁੱਗਲ, ਜਸਵੰਤ ਸਿੰਘ ਕੰਵਲ, ਗੁਰਦਿਆਲ ਸਿੰਘ, ਡਾ. ਹਰਚਰਨ ਸਿੰਘ, ਪ੍ਰਭਜੋਤ ਕੌਰ, ਸੁਖਵੀਰ, ਪਿਆਰਾ ਸਿੰਘ ਸਹਿਰਾਈ, ਪਿਆਰਾ ਸਿੰਘ ਪਦਮ, ਪਿਆਰਾ ਸਿੰਘ ਦਾਤਾ, ਮੋਹਨ ਭੰਡਾਰੀ, ਸੁਲੱਖਣਮੀਤ, ਓਮ ਪ੍ਰਕਾਸ਼ ਗਾਸੋ, ਅਜਾਇਬ ਚਿੱਤਰਕਾਰ, ਸੁਰਜੀਤ ਰਾਮਪੁਰੀ, ਸੁਰਜੀਤ ਮਰਜਾਰਾ, ਹਰਦੇਵ ਦਿਲਗੀਰ, ਹਰੀ ਸਿੰਘ ਦਿਲਬਰ, ਗੁਰਬਚਨ ਸਿੰਘ ਭੁੱਲਰ, ਡਾ. ਗੁਰਚਰਨ ਸਿੰਘ, ਜਗਦੀਸ਼ ਕੌਸ਼ਕ, ਬਚਿੰਤ ਕੌਰ, ਪਿਆਰਾ ਸਿੰਘ ਭੋਗਲ, ਪ੍ਰੇਮ ਗੋਰਖੀ, ਰਾਮ ਸਰੂਪ ਅਣਖੀ, ਸੰਤੋਸ਼ ਸਾਹਨੀ, ਡਾ. ਆਤਮ ਹਮਰਾਹੀ, ਜਸਵੰਤ ਗਿਲ, ਮਹਿੰਦਰਦੀਪ ਗਰੇਵਾਲ, ਇੰਦਰਜੀਤ ਹਸਨਪੁਰੀ, ਜਸਵੀਰ ਭੁੱਲਰ, ਸੁਖਵੰਤ ਕੌਰ ਮਾਨ, ਅਨੰਤ ਸਿੰਘ ਕਾਬਲੀ, ਰਾਜਿੰਦਰ ਕੌਰ ਅਤੇ ਬਲਦੇਵ ਸਿੰਘ ਆਦਿ ਪੰਜਾਬੀ ਦੇ ਸਿਰਮੌਰ ਲੇਖਕ ਇਹਨਾਂ ਰਸਾਲਿਆਂ ਵਿਚ ਲਗਾਤਾਰ ਛਪਦੇ ਰਹੇ ਹਨ।

ਸਸ਼ੀਲ: ਇਕ ਸੰਪਾਦਕ ਹੋਣ ਦੇ ਨਾਤੇ ਨਵੇਂ ਲੇਖਕਾਂ ਨੂੰ ਉਤਸ਼ਾਹਿਤ ਕਰਨ ਲਈ ਤੁਸੀਂ ਕੀ ਕਰਦੇ ਰਹੇ ਹੋ?

ਮਾਦਪੁਰੀ: ਮੈਂ ਵਿਦਿਆਰਥੀ ਲੇਖਕਾਂ ਦੀਆਂ ਰਚਨਾਵਾਂ ਨੂੰ ਪਹਿਲ ਦੇਂਦਾ ਸਾਂ। ਹਰ ਰਚਨਾ ਨੂੰ ਪੜ੍ਹਕੇ ਸੋਧਕੇ ਛਾਪਦਾ ਸਾਂ ਤਾਂ ਜੋ ਉਹਨਾਂ ਦਾ ਉਤਸ਼ਾਹ ਬਣਿਆ ਰਹੇ। ਡਾ. ਦਰਸ਼ਨ ਸਿੰਘ ਆਸ਼ਟ, ਪ੍ਰੋ ਬਲਬੀਰ ਕੌਰ ਰੀਹਲ, ਸੁਨੀਲਮ ਮੰਡ ਅਤੇ ਰਣਵੀਰ ਕੌਰ ਚੀਮਾ ਆਦਿ ਅਪਣੇ ਵਿਦਿਆਰਥੀ ਜੀਵਨ ਵਿਚ

167/ ਸ਼ਗਨਾਂ ਦੇ ਗੀਤ