ਸਮੱਗਰੀ 'ਤੇ ਜਾਓ

ਪੰਨਾ:ਸ਼ਗਨਾਂ ਦੇ ਗੀਤ - ਸੁਖਦੇਵ ਮਾਦਪੁਰੀ.pdf/166

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਸੁਸ਼ੀਲ: ਤੁਸੀਂ ਬਾਲ ਸਾਹਿਤ ਦੀ ਵੀ ਰਚਨਾ ਕੀਤੀ ਹੈ। ਭਾਸ਼ਾ ਵਿਭਾਗ ਪੰਜਾਬ ਨੇ ਤੁਹਾਨੂੰ "ਸ਼੍ਰੋਮਣੀ ਪੰਜਾਬੀ ਬਾਲ ਸਾਹਿਤ ਲੇਖਕ ਪੁਰਸਕਾਰ" ਨਾਲ਼ ਵੀ ਨਿਵਾਜਿਆ ਹੈ! ਕੀ ਤੁਸੀਂ ਪੰਜਾਬੀ ਸਾਹਿਤ ਵਿਚ ਬੱਚਿਆਂ ਲਈ ਮਿਆਰੀ ਬਾਲ ਸਾਹਿਤ ਦੀ ਘਾਟ ਨੂੰ ਮਹਿਸੂਸ ਕਰਦੇ ਹੋ? ਪੰਜਾਬੀ ਬਾਲ ਸਾਹਿਤ ਦਾ ਭਵਿਖ ਕੀ ਹੈ?

ਮਾਦਪੁਰੀ: ਪੰਜਾਬੀ ਬਾਲ ਸਾਹਿਤ ਕਾਫੀ ਲੰਬੇ ਅਰਸੇ ਤੋਂ ਅਣਗੌਲਿਆ ਰਿਹਾ ਹੈ? ਸਾਡੇ ਲੇਖਕਾਂ ਨੇ ਜਿਨ੍ਹਾਂ ਵਿਚ ਵੱਡੇ ਲੇਖਕ ਵੀ ਹਨ ਸੰਜੀਦਗੀ ਨਾਲ਼ ਬਾਲ ਸਾਹਿਤ ਦੀ ਰਚਨਾ ਨਹੀਂ ਕੀਤੀ। ਬਹੁਤਿਆਂ ਨੇ ਤਾਂ ਪਾਠ ਪੁਸਤਕਾਂ ਵਿਚ ਪਾਠ ਸ਼ਾਮਲ ਕਰਵਾਉਣ ਲਈ ਹੀ ਰਚਨਾਵਾਂ ਘੜੀਆਂ ਹਨ। ਬਾਲ ਸਾਹਿਤ ਤਾਂ ਉਹ ਹੈ ਜਿਹੜਾ ਬੱਚਿਆਂ ਦੀ ਮਾਨਸਕ ਤੇ ਬੋਧਕ ਪੱਧਰ ਅਨੁਸਾਰ ਰੱਚਿਆ ਜਾਵੇ ਅਤੇ ਉਹ ਦਿਲਚਸਪ ਅਤੇ ਗਿਆਨ ਵਰਧਕ ਵੀ ਹੋਵੇ। ਬੱਚਿਆਂ ਬਾਰੇ ਲਿਖਿਆ ਸਾਹਿਤ ਬਾਲ ਸਾਹਿਤ ਦੇ ਘੇਰੇ ਵਿਚ ਨਹੀਂ ਆਉਂਦਾ- ਬਾਲ ਸਾਹਿਤ ਤਾਂ ਉਹ ਹੈ ਜੋ ਬੱਚਿਆਂ ਲਈ ਲਿਖਿਆ ਗਿਆ ਹੋਵੇ। ਖ਼ੁਸ਼ੀ ਦਾ ਮੁਕਾਮ ਹੈ ਕਿ ਸਾਡੇ ਬਹੁਤ ਸਾਰੇ ਲੇਖਕਾਂ ਨੇ ਬਾਲ ਸਾਹਿਤ ਦੇ ਮਹੱਤਵ ਨੂੰ ਸਮਝਦਿਆਂ ਚੰਗੇਰਾ ਤੇ ਸਿਹਤਮੰਦ ਬਾਲ ਸਾਹਿਤ ਸਿਰਜਣਾ ਸ਼ੁਰੂ ਕਰ ਦਿੱਤਾ ਹੈ। ਬਾਲ ਸਾਹਿਤ ਲਈ ਇਹ ਚੰਗੇਰੇ ਭਵਿਖ ਦੇ ਸੰਕੇਤ ਹਨ।

ਸੁਸ਼ੀਲ: ਤੁਸੀਂ "ਪੰਖੜੀਆਂ" ਅਤੇ "ਪ੍ਰਾਇਮਰੀ ਸਿੱਖਿਆ" ਨਾਲ਼ ਕਦੋਂ ਅਤੇ ਕਿਵੇਂ ਜੁੜ ਗਏ? ਤੁਹਾਡੇ ਦੌਰਾਨ 'ਪੰਖੜੀਆਂ' ਅਤੇ 'ਪ੍ਰਾਇਮਰੀ ਸਿਖਿਆ' ਤੇ ਬਾਲ ਸਾਹਿਤ ਵਿਚ ਹੋਈ ਤਬਦੀਲੀ ਬਾਰੇ ਕਿਵੇਂ ਮਹਿਸੂਸ ਕਰਦੇ ਹੋ?

ਮਾਦਪੁਰੀ: ਮੈਂ ਪੂਰੇ 24 ਵਰ੍ਹੇ ਪੰਜਾਬ ਦੇ ਪੇਂਡੂ ਸਕੂਲਾਂ ਵਿਚ ਬਤੌਰ ਜੇ.ਬੀ.ਟੀ ਅਤੇ ਭਾਸ਼ਾ ਅਧਿਆਪਕ ਸੇਵਾ ਨਿਭਾਈ ਹੈ। ਮੇਰੇ ਤਾਂ ਚਿਤ ਚੇਤੇ ਵੀ ਨਹੀਂ ਸੀ ਕਿ ਮੈਂ "ਪੰਜਾਬ ਸਕੂਲ ਸਿੱਖਿਆ ਬੋਰਡ" ਵਿਚ ਆ ਜਾਵਾਂਗਾ। ਇਤਫਾਕ ਇਹ ਬਣਿਆਂ ਦਸੰਬਰ 1977 ਦੇ ਆਖਰੀ ਦਿਨਾਂ ਵਿਚ ਮੈਂ 'ਇਨਸਰਵਸ ਟੀਚਰਜ਼ ਟ੍ਰੇਨਿੰਗ ਇਨਸਟੀਚਿਊਟ', ਪਟਿਆਲਾ ਵਿਖੇ ਰਿਫਰੈਸ਼ਰ ਕੋਰਸ ਕਰ ਰਿਹਾ ਸੀ ਕਿ "ਪੰਜਾਬ ਸਕੂਲ ਸਿੱਖਿਆ ਬੋਰਡ ਦੇ ਨਵੇਂ ਬਣੇ ਚੈਅਰਮੈਨ ਸ. ਭਰਪੂਰ ਸਿੰਘ ਰਿਫਰੈਸ਼ਰ ਕੋਰਸ ਕਰ ਰਹੇ ਅਧਿਆਪਕਾਂ ਨੂੰ ਸੰਬੋਧਨ ਕਰਨ ਲਈ ਆ ਗਏ। ਓਥੇ ਉਹਨਾਂ ਨਾਲ਼ ਮੇਰੀ ਮੁਲਾਕਾਤ ਹੋ ਗਈ। ਉਹ ਮੇਰੇ ਕੰਮ ਕਾਰ ਤੋਂ ਜਾਣੂੰ ਸਨ- ਆਪ ਉਹ ਪੰਜਾਬੀ ਸੱਭਿਆਚਾਰ ਅਤੇ ਸਾਹਿਤ ਦੇ ਮੁਦਈ ਸਨ- ਉਹਨਾਂ ਮੈਨੂੰ ਬੋਰਡ ਵਿਚ ਆਉਣ ਦੀ ਪੇਸ਼ਕਸ਼ ਕਰ ਦਿੱਤੀ ਜਿਹੜੀ ਮੈਂ ਖਿੜੇ ਮੱਥੇ ਪਰਵਾਨ ਕਰ ਲਈ। ਉਹ ਮੈਨੂੰ ਬਤੌਰ 'ਵਿਸ਼ਾ ਮਾਹਰ ਪੰਜਾਬੀ' ਡੈਪੂਟੇਸ਼ਨ ਤੇ ਲੈ ਗਏ। ਡਾ. ਜਸਵੀਰ ਸਿੰਘ ਆਹਲੂਵਾਲੀਆ ਬੋਰਡ ਦੇ ਸਕੱਤਰ ਸਨ। ਕੰਮ ਕਾਰ ਪਹਿਲੀ ਤੋਂ ਬਾਹਰਵੀਂ ਤਕ ਸਕੂਲੀ ਪਾਠ ਪੁਸਤਕਾਂ ਨੂੰ ਤਿਆਰ ਕਰਨ ਦਾ ਸੀ। ਪਾਠ ਪੁਸਤਕਾਂ ਦਾ ਕੰਮ ਮੁੱਕਣ ਮਗਰੋਂ ਬੋਰਡ ਵਲੋਂ ਬਾਲਾਂ ਲਈ ਨਵਾਂ ਮਾਸਕ ਪੱਤਰ "ਪ੍ਰਾਇਮਰੀ

166/ ਸ਼ਗਨਾਂ ਦੇ ਗੀਤ