ਸਮੱਗਰੀ 'ਤੇ ਜਾਓ

ਪੰਨਾ:ਸ਼ਗਨਾਂ ਦੇ ਗੀਤ - ਸੁਖਦੇਵ ਮਾਦਪੁਰੀ.pdf/20

ਵਿਕੀਸਰੋਤ ਤੋਂ
ਇਹ ਵਰਕੇ ਦੀ ਤਸਦੀਕ ਕੀਤਾ ਹੈ

1.
ਸੌਂ ਜਾ ਕਾਕਾ ਤੂੰ
ਤੇਰੀ ਕੱਛ ਵਿਚ ਬੜਵੀ ਜੂੰ
ਕੱਢਣ ਤੇਰੀਆਂ ਮਾਸੀਆਂ
ਕਢਾਉਣ ਵਾਲ਼ਾ ਤੂੰ

2.
ਸੌਂ ਜਾ ਕਾਕਾ ਤੂੰ
ਤੇਰੀ ਬੋਦੀ ਵਿਚ ਬੜਗੀ ਜੂੰ
ਕੱਢਣ ਤੇਰੀਆਂ ਮਾਸੀਆਂ?
ਕਢਾਵੇਂ ਕਾਕਾ ਤੂੰ

3.
ਸੌਂ ਜਾ ਮੇਰੇ ਪੁੱਤਾ
ਨਾਨਕਿਆਂ ਨੂੰ ਜਾਵਾਂਗੇ
ਝੱਗਾ ਚੁੰਨੀ ਲਿਆਵਾਂਗੇ
ਨਾਨੀ ਦਿੱਤਾ ਘਿਓ
ਜੀਵੇ ਮੇਰਾ ਪਿਓ

4.
ਹੂੰ ਵੇ ਮੱਲਾ ਹੂੰ ਵੇ
ਤੇਰੀ ਬੋਦੀ 'ਚ ਪੈਗੀ ਜੂੰ ਵੇ
ਇਕ ਮੈਂ ਕੱਢਾਂ ਇਕ ਤੂੰ ਵੇ
ਕੱਢਣ ਵਾਲ਼ਾ ਕੀ ਕਰੇ
ਕੁਪੱਤਾ ਵੀਰਾ ਤੂੰ ਵੇ

5.
ਲੋਰੀ ਲੋਰੀ ਲੱਪਰੇ
ਮੁੰਡਿਆਂ ਨੂੰ ਘਿਓ ਦੇ ਝੱਕਰੇ

6.
ਜੰਗਲ ਸੁੱਤੇ ਪਹਾੜ ਸੁੱਤੇ,

18/ ਸ਼ਗਨਾਂ ਦੇ ਗੀਤ