ਸਮੱਗਰੀ 'ਤੇ ਜਾਓ

ਪੰਨਾ:ਸ਼ਗਨਾਂ ਦੇ ਗੀਤ - ਸੁਖਦੇਵ ਮਾਦਪੁਰੀ.pdf/43

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਦੰਮਾਂ ਦੀਆਂ ਬੋਰੀਆਂ
ਮੈਂ ਭੇਜਦਾ ਨੀ ਗੋਰੀਏ
ਬੀਬੀ ਜੀ ਦਾ ਇਲਾਜ
ਲੈਣਾ ਜੀ ਕਰਾ

ਲਿਖ ਲਿਖ ਚਿੱਠੀਆਂ ਮੈਂ ਭੇਜਦੀ
ਵੇ ਚੀਰੇ ਵਾਲ਼ਿਆ
ਘਰ ਥੋਡੀ ਮਾਤਾ ਜੀ ਬੀਮਾਰ
ਤੁਸੀਂ ਘਰ ਆਵਣਾ

ਦੰਮਾਂ ਦੀਆਂ ਬੋਰੀਆਂ
ਮੈਂ ਭੇਜਦਾ ਨੀ ਗੋਰੀਏ
ਮਾਤਾ ਜੀ ਦਾ ਇਲਾਜ
ਲੈਣਾ ਜੀ ਕਰਾ

ਲਿਖ ਲਿਖ ਚਿੱਠੀਆਂ ਮੈਂ ਭੇਜਦੀ
ਵੇ ਚੀਰੇ ਵਾਲ਼ਿਆ
ਘਰ ਥੋਡੇ ਪਿਤਾ ਜੀ ਬੀਮਾਰ
ਤੁਸੀਂ ਘਰ ਆਵਣਾ

ਦੰਮਾਂ ਦੀਆਂ ਬੋਰੀਆਂ
ਮੈਂ ਭੇਜਦਾ ਨੀ ਗੋਰੀਏ
ਪਿਤਾ ਜੀ ਦਾ ਇਲਾਜ
ਲੈਣਾ ਜੀ ਕਰਾ

ਲਿਖ ਲਿਖ ਚਿੱਠੀਆਂ ਮੈਂ ਭੇਜਦੀ
ਵੇ ਚੀਰੇ ਵਾਲ਼ਿਆ
ਘਰ ਥੋਡੀ ਔਰਤ ਜੀ ਬੀਮਾਰ
ਤੁਸੀਂ ਘਰ ਆਵਣਾ

ਛੁੱਟ ਗਈਆਂ ਦਵਾਤਾਂ
ਛੁੱਟ ਗਈਆਂ ਕਲਮਾਂ
ਅਸੀਂ ਘਰ ਜੀ
ਜਰੂਰ ਆਵਣਾ

41/ ਸ਼ਗਨਾਂ ਦੇ ਗੀਤ