ਸਮੱਗਰੀ 'ਤੇ ਜਾਓ

ਪੰਨਾ:ਸ਼ਗਨਾਂ ਦੇ ਗੀਤ - ਸੁਖਦੇਵ ਮਾਦਪੁਰੀ.pdf/44

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਹੋਰ ਵੀ ਅਨੇਕਾਂ ਇਤਿਹਾਸਕ ਅਤੇ ਮਥਿਹਾਸਕ ਲੰਬੇ ਗੌਣ ਹਨ ਜਿਨ੍ਹਾਂ ਨੂੰ ਲੇਖ ਦੇ ਲੰਬੇ ਹੋਣ ਦੀ ਮਜ਼ਬੂਰੀ ਕਾਰਨ ਏਥੇ ਨਹੀਂ ਦਿੱਤਾ ਜਾ ਰਿਹਾ। ਇਹ ਗੀਤ ਸੈਂਕੜਿਆਂ ਦੀ ਗਿਣਤੀ ਵਿਚ ਪ੍ਰਾਪਤ ਹਨ ਜਿਨ੍ਹਾਂ ਨੂੰ ਮੈਂ ਆਪਣੀ ਲੰਬੇ ਗੌਣਾਂ ਦੀ ਪੁਸਤਕ "ਸ਼ਾਵਾ ਨੀ ਬੰਬੀਹਾ ਬੋਲੇ" ਵਿਚ ਸੰਭਾਲਣ ਦਾ ਯਤਨ ਕੀਤਾ ਹੈ।

ਪੰਜਾਬ ਦੇ ਆਰਥਿਕ ਤੇ ਸਮਾਜਿਕ ਸਰੋਕਾਰ ਤਬਦੀਲ ਹੋਣ ਦੇ ਕਾਰਨ ਇਹ ਲੰਬੇ ਗਾਉਣ ਪੰਜਾਬ ਦੀਆਂ ਸੁਆਣੀਆਂ ਦੇ ਚੇਤਿਆਂ 'ਚੋਂ ਵਿਸਰ ਰਹੇ ਹਨ ਅਤੇ ਇਹਨਾਂ ਦੀ ਸਿਰਜਣ ਪ੍ਰਕਿਰਿਆ ਵੀ ਕਿਸੇ ਹਦ ਤਕ ਸਮਾਪਤ ਹੋ ਗਈ ਹੈ। ਇਹ ਪੰਜਾਬੀਆਂ ਦੀ ਮੁਲਵਾਨ ਵਿਰਾਸਤ ਦੇ ਮਾਣਕ ਮੋਤੀ ਹਨ।

42/ ਸ਼ਗਨਾਂ ਦੇ ਗੀਤ