ਪੰਨਾ:ਸ਼ਗਨਾਂ ਦੇ ਗੀਤ - ਸੁਖਦੇਵ ਮਾਦਪੁਰੀ.pdf/54

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


ਮਾਪਿਆਂ ਦਾ ਦੇਸ਼ ਛੱਡ ਕੇ
ਮੈਂ ਕਿਵੇਂ ਮੁਕਲਾਵੇ ਜਾਵਾਂ
*
ਮਾਏਂ ਨੀ ਮਾਏਂ ਮੈਨੂੰ ਜੁੱਤੀ ਸਮਾਦੇ
ਮਾਏਂ ਨੀ ਮਾਏਂ ਮੈਨੂੰ ਜੁੱਤੀ ਸਮਾਦੇ
ਹੇਠ ਲੁਆਦੇ ਖੁਰੀਆਂ
ਨੀ ਆਹ ਦਿਨ ਖੇਡਣ ਦੇ
ਸੱਸਾਂ ਨਨਾਣਾਂ ਬੁਰੀਆਂ
*
ਸੁੱਤੀ ਪਈ ਨੂੰ ਪੱਖੇ ਦੀ ਝੱਲ ਮਾਰੇ
ਉਹ ਵਰ ਟੋਲ਼ੀਂ ਬਾਬਲਾ
*
ਤੇਰੀ ਕੱਸੀ ਤੇ ਜ਼ਮੀਨ ਬਥੇਰੀ
ਪਾ ਦੇ ਬਾਪੂ ਨੱਥ ਮਛਲੀ
*
ਚਾਚੇ ਤਾਏ ਮਤਲਬ ਦੇ
ਛੱਕਾਂ ਪੂਰਦੇ ਅੰਮਾਂ ਦੇ ਜਾਏ
*
ਇਕ ਵੀਰ ਦਈਂ ਵੇ ਰੱਬਾ
ਮੇਰੀ ਸਾਰੀ ਉਮਰ ਦਾ ਗਹਿਣਾ
*
ਪੁੱਤ ਵੀਰ ਦਾ ਭਤੀਜਾ ਮੇਰਾ
ਨਾਓਂ ਜੁੜ ਮਾਪਿਆਂ ਦੀ
*
ਚਿੱਟੇ ਚਾਦਰੇ ਜਿਨ੍ਹਾਂ ਨੇ ਪੁੰਨ ਕੀਤੇ
ਰੱਬ ਨੇ ਬਣਾਈਆਂ ਜੋੜੀਆਂ
*
ਚਾਓ ਮੁਕਲਾਵੇ ਦਾ
ਗੱਡੀ ਚੜ੍ਹਦੀ ਨੇ ਪਿੰਜਣੀ ਤੋੜੀ
*

52 / ਸ਼ਗਨਾਂ ਦੇ ਗੀਤ