ਪੰਨਾ:ਸ਼ਗਨਾਂ ਦੇ ਗੀਤ - ਸੁਖਦੇਵ ਮਾਦਪੁਰੀ.pdf/55

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਘੁੰਡ ਕੱਢ ਲੈ ਪਤਲੀਏ ਨਾਰੇ
ਸਹੁਰਿਆਂ ਦਾ ਪਿੰਡ ਆ ਗਿਆ
*
ਪੁੱਤ ਮਰਜੇ ਬਚੋਲਿਆ ਤੇਰਾ
ਹਾਣ ਦਾ ਨਾ ਵਰ ਟੋਲਿਆ
*
ਚੜ੍ਹਦੇ ਛਿਪਦੇ ਸੋਚਾਂ ਸੋਚਦੀ
ਗ਼ਮ ਪੀਵਾਂ ਗ਼ਮ ਖਾਵਾਂ
ਜਾਂਦਾ ਹੋਇਆ ਦਸ ਨਾ ਗਿਆ
ਚਿੱਠੀਆਂ ਕਿਧਰ ਨੂੰ ਪਾਵਾਂ
*
ਮਾਪਿਆਂ ਨੇ ਰੱਖੀ ਲਾਡਲੀ
ਅੱਗੋਂ ਸੱਸ ਬਘਿਆੜੀ ਟੱਕਰੀ
*
ਤੈਨੂੰ ਸੱਸ ਦੇ ਮਰੇ ਤੇ ਪਾਵਾਂ
ਸੁਥਣੇ ਸੂਫ ਦੀਏ
*
ਰਾਂਝਾ ਰੁਲਦੂ ਬੱਕਰੀਆਂ ਚਾਰੇ
ਘਰ ਮੇਰੇ ਜੇਠ ਦੀ ਪੁੱਗੇ
*
ਰੋਟੀ ਲੈਕੇ ਦਿਓਰ ਦੀ ਚੱਲੀ
ਅੱਗੇ ਜੇਠ ਬੱਕਰਾ ਹਲ਼ ਵਾਹੇ
*
ਮੇਰੀ ਨਣਦ ਚੱਲੀ ਮੁਕਲਾਵੇ
ਪਿੱਪਲੀ ਦੇ ਪੱਤ ਵਰਗੀ
*
ਨਣਦੇ ਜਾ ਸਹੁਰੇ
ਭਾਵੇਂ ਲੈ ਜਾ ਕੰਨਾਂ ਦੇ ਵਾਲ਼ੇ
*
ਛੋਟਾ ਦਿਓਰ ਭਾਬੀਆਂ ਦਾ ਗਹਿਣਾ
ਪੱਟਾਂ ਵਿਚ ਖੇਡਦਾ ਫਿਰੇ
*

53/ ਸ਼ਗਨਾਂ ਦੇ ਗੀਤ