ਪੰਨਾ:ਸ਼ਗਨਾਂ ਦੇ ਗੀਤ - ਸੁਖਦੇਵ ਮਾਦਪੁਰੀ.pdf/72

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ



ਜਿਨ੍ਹਾਂ ਵਿਚ ਧੀ ਆਪਣੇ ਮਨ ਦੀ ਗਲ ਕਹਿਣ ਲਈ ਆਪਣੀ ਮਾਂ ਜਾਂ ਦਾਦੀ ਨੂੰ ਸੰਬੋਧਿਤ ਹੁੰਦੀ ਹੈ ਅਤੇ ਅਪਣੇ ਵਰ, ਸਹੁਰਾ ਪਰਿਵਾਰ, ਦਾਜ ਦਹੇਜ ਅਤੇ ਹੋਰ ਲਾਭ ਯੁਕਤ ਕਾਰਜਾਂ ਲਈ ਅਪਣੇ ਦਾਦੇ, ਬਾਬਲ, ਭਰਾ ਅਤੇ ਮਾਮੇ ਨੂੰ ਮੁਖਾਤਿਬ ਹੋ ਕੇ ਅਪਣੀਆਂ ਭਾਵਨਾਵਾਂ ਅਤੇ ਇਛਾਵਾਂ ਦਾ ਇਜ਼ਹਾਰ ਕਰਦੀ ਹੈ!
ਮਧ ਕਾਲ ਤੋਂ ਹੀ ਧੀ ਦਾ ਜਨਮ ਪੰਜਾਬੀ ਸਮਾਜ ਲਈ ਬਦਸ਼ਗਨਾ ਮੰਨਿਆ ਜਾਂਦਾ ਰਿਹਾ ਹੈ। ਮੁੰਡੇ ਦੇ ਜਨਮ ਦੀ ਖ਼ਬਰ ਸੁਣਨ ਦੀ ਥਾਂ ਕੁੜੀ ਦੇ ਜਨਮ ਦੀ ਕਨਸੋ ਸੁਣਕੇ ਪਰਿਵਾਰ ਵਿਚ ਸੋਗ ਦੀ ਲਹਿਰ ਦੌੜ ਜਾਂਦੀ ਹੈ:-

ਨੱਤੀਆਂ ਘੜਾਈਆਂ ਰਹਿ ਗੀਆਂ
ਦਿਨ ਚੜ੍ਹਦੇ ਨੂੰ ਜੰਮਪੀ ਤਾਰੋ

ਸਭ ਚਾਅ ਮਧੋਲੇ ਜਾਂਦੇ ਹਨ! ਪੰਜਾਬ ਦੀ ਧੀ ਜਿਸ ਨੂੰ ਸਦਾ ‘ਪਰਾਇਆ ਧਨ ਆਖਕੇ ਦੁਰਕਾਰਿਆ ਜਾਂਦਾ ਰਿਹਾ ਹੈ ਆਪਣੇ ਜਨਮ ਕਾਰਨ ਪੈਦਾ ਹੋਏ ਪਰਿਵਾਰ ਦੇ ਸੋਗੀ ਮਾਹੌਲ ਨੂੰ ਸਹਿਜ ਕਰਨ ਲਈ ਬੜੇ ਦਰਦੀਲੇ ਬੋਲਾਂ ਨਾਲ਼ ਸੁਹਾਗ ਦੇ ਬੋਲ ਬੋਲਦੀ ਹੈ:-

ਬੀਬੀ ਦਾ ਜਰਮਿਆ
ਬੀਬੀ ਦੇ ਬਾਬੇ ਨੇ ਸੁਣਿਆਂ
ਬੈਠਾ ਸੀਸ ਨਿਵਾ
ਤੂੰ ਕਿਉਂ ਬੈਠਾ ਬਾਬਾ ਸੀਸ ਨਿਵਾ
ਮੈਂ ਤਾਂ ਆਈ ਆਂ ਲੇਖ ਲਖਾ

ਬੀਬੀ ਦਾ ਜਮਿਆ
ਬੀਬੀ ਦੇ ਬਾਬਲ ਨੇ ਸੁਣਿਆਂ
ਬੈਠਾ ਸੀਸ ਨਿਵਾ
ਤੂੰ ਕਿਉਂ ਬੈਠਾ ਬਾਬਾਲ ਸੀਸ ਨਿਵਾ
ਮੈਂ ਤਾਂ ਆਈ ਆਂ ਲੇਖ ਲਖਾ

ਉਹਨਾਂ ਸਮਿਆਂ ਵਿਚ ਪੰਜਾਬ ਦੀ ਆਰਥਕ ਹਾਲਤ ਬਹੁਤੀ ਚੰਗੀ ਨਹੀਂ ਸੀ! ਸੰਜਾਈ ਦੇ ਸਾਧਨ ਸੀਮਤ ਸਨ-ਮਾਰੂ ਜ਼ਮੀਨਾਂ....ਬਾਰਸ਼ਾਂ ਤੇ ਬਹੁਤਾ ਨਿਰਭਰ ਸੀ... ਮਾੜੇ ਆਰਥਕ ਹਾਲਾਤ ਕਾਰਨ ਧੀਆਂ ਦੀ ਪਰਵਰਿਸ਼ ਵਲ ਬਹੁਤਾ ਧਿਆਨ ਨਹੀਂ ਸੀ ਦਿੱਤਾ ਜਾਂਦਾ। ਜਦੋਂ ਧੀ ਰੁਲ ਖੁਲ ਕੇ ਮੁਟਿਆਰ ਹੋ ਜਾਣੀ....ਮਾਪਿਆ ਨੂੰ ਉਹਨੂੰ ਦਰੋਂ ਤੋਰਨ ਦਾ ਸੰਸਾ ਲੱਗ ਜਾਣਾ... ਦਾਜ ਦਹੇਜ ਤੇ ਬਰਾਤ ਦੀ ਸਾਂਭ ਸੰਭਾਲ ਦੇ ਖਰਚੇ ਦਾ ਫਿਕਰ ਉਹਨਾਂ ਦੀ ਨੀਂਦ ਉਡਾ ਦੇਂਦਾ। ਧੀ ਲਈ ਵਰ ਦੀ ਭਾਲ਼ ਸ਼ੁਰੂ ਹੋ ਜਾਣੀ। ਇਸ ਸਬੰਧੀ ਧੀਆਂ ਦੀ ਕੋਈ ਰਾਏ ਨਹੀਂ ਸੀ ਲੈਂਦਾ। ਦਾਦਾ, ਬਾਬਲ, ਭਰਾ ਤੇ ਮਾਮਾ ਜਿਹੋ ਜਹੇ ਪਰਿਵਾਰ ਦਾ ਮਾੜਾ ਚੰਗਾ ਵਰ ਲਭ ਲੈਂਦੇ ਉਹ ਉਹਨਾਂ ਦੀ ਚੋਣ ਅੱਗੇ ਆਪਣੀ ਧੌਣ ਨਿਵਾ ਦੇਂਦੀ। ਕਈ ਵਾਰ ਨਾਈ

70 / ਸ਼ਗਨਾਂ ਦੇ ਗੀਤ