ਪੰਨਾ:ਸ਼ਗਨਾਂ ਦੇ ਗੀਤ - ਸੁਖਦੇਵ ਮਾਦਪੁਰੀ.pdf/79

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਉੱਚੇ ਮਹਿਲੀਂ ਜਾ ਮੇਰੀ ਬੀਬੀ
ਜਿੱਥੇ ਬੈਠਾ ਤੇਰਾ ਬਾਬਾ
ਉਠ ਵੇ ਬਾਬਾ ਸੁਤਿਆ
ਘਰ ਕਾਰਜ ਤੇਰੇ
ਨਾ ਸੁੱਤਾ ਨਾ ਜਾਗਾਂ ਧੀਏ
ਨੈਣੀਂ ਨੀਂਦ ਨਾ ਆਵੇ
ਉੱਚੇ ਮਹਿਲੀਂ ਜਾ ਮੇਰੀ ਬੀਬੀ
ਜਿੱਥੇ ਬੈਠਾ ਬਾਬਲ ਤੇਰਾ
ਨਾ ਸੁੱਤਾ ਨਾ ਜਾਗਾਂ ਧੀਏ
ਨੈਣੀਂ ਨੀਂਦ ਨਾ ਆਵੇ
ਧੀ ਦੇ ਮਾਪੇ ਚਾਹੇ ਕਿੰਨੇ ਵੀ ਬਖਤਾਵਰ ਹੋਣ ਪਰੰਤੂ ਉਹਨਾਂ ਦੀ ਸਥਿਤੀ 
ਧੀ ਦੇ ਸਹੁਰਿਆਂ ਨਾਲੋਂ ਦੁਜੈਲੀ ਹੁੰਦੀ ਹੈ। ਧੀ ਦਾ ਬਾਬਾ ਤੇ ਬਾਬਲ ਗਲ਼
ਵਿਚ ਪੱਲਾ ਪਾ ਕੇ ਉਸ ਦਾ ਸਾਹਾ ਸਧਾਉਂਦੇ ਹਨ:-
ਪਾਲਕੀਆਂ ਤੋਂ ਉਠ ਮੇਰੇ ਬਾਬਾ
ਬੀਬੀ ਦਾ ਸਾਹਾ ਸਧਾ
ਬੀਬੀ ਦਾ ਬਾਬਾ ਕਦੇ ਨਾ ਨਿਮਿਆ
ਬੀਬੀ ਆਣੇ ਨਿਮਾਇਆ
ਤੂੰ ਹੱਥ ਬੰਨ੍ਹ ਮੇਰੇ ਬਾਬਾ
ਹੱਥ ਬੰਨ੍ਹਣੇ ਆਏ

ਪਾਲਕੀਆਂ ਤੋਂ ਉਠ ਮੇਰੇ ਬਾਬਲ
ਬੀਬੀ ਦਾ ਸਾਹਾ ਸਧਾ
ਬੀਬੀ ਦਾ ਬਾਬਲ ਕਦੇ ਨਾ ਨਿਮਿਆ
ਬੀਬੀ ਆਣ ਨਿਮਾਇਆ
ਤੂੰ ਹੱਥ ਬੰਨ੍ਹ ਮੇਰੇ ਬਾਬਲ
ਹੱਥ ਬੰਨ੍ਹਣੇ ਆਏ
ਧੀ ਦੀ ਡੋਲੀ ਤੋਰਨ ਦਾ ਦ੍ਰਿਸ਼ ਅਤਿ ਕੁਰਣਾਮਈ ਹੁੰਦਾ ਹੈ। ਉਸ ਦੀਆਂ 
ਸਹੇਲੀਆਂ ਦਰਦੀਲੇ ਗੀਤ ਗਾ ਕੇ ਸਾਰੇ ਮਾਹੌਲ ਨੂੰ ਸੋਗੀ ਬਣਾ ਦੇਂਦੀਆਂ ਹਨ।
ਉਹ ਸਹੁਰਿਆਂ ਅੱਗੇ ਅਪਣੀ ਹਲੀਮੀ ਤੇ ਬੇ ਬਸੀ ਦਾ ਇਜ਼ਹਾਰ ਕਰਦੀਆਂ ਹਨ:-
ਜੇ ਅਸੀਂ ਦਿੱਤੀ ਮੋਠਾਂ ਦੀ ਮੁੱਠੀ
ਮੋਤੀ ਕਰਕੇ ਜਾਣਿਓ ਜੀ
ਜੇ ਅਸੀਂ ਦਿੱਤਾ ਪਾਣੀ ਦਾ ਛੰਨਾ
ਦੁਧੂਆ ਕਰਕੇ ਜਾਣਿਓ ਜੀ
ਜੇ ਅਸੀਂ ਦਿੱਤਾ ਖੱਦਰ ਚੌਸੀ

77/ਸ਼ਗਨਾਂ ਦੇ ਗੀਤ