ਉਹਦੇ ਮਿੱਤਰ ਹਨ ਜਿਹੜੇ ਉਹਦੀ ਸਰੀਰਕ ਦਿੱਖ ਨੂੰ ਚਮਕਾਉਣ ਵਿਚ ਕੋਈ
ਕਸਰ ਬਾਕੀ ਨਹੀਂ ਛੱਡ ਰਹੇ:-
ਧੋਬੀ ਦਾ ਬੇਟਾ ਤੇਰਾ ਮੀਤ ਵੀਰਾਂ
ਤੇਰਾ ਧੋ ਧੋ ਲਿਆਵੇ ਚੀਰਾ ਵੀਰਾ
ਤੂੰ ਪਹਿਨ ਲੀਜੇ ਬੈਠ ਚੰਦਾ ਵੇ
ਸੁਨਿਆਰੇ ਦਾ ਬੇਟਾ ਤੇਰਾ ਮੀਤ ਵੀਰਾ
ਤੇਰਾ ਘੜ ਘੜ ਲਿਆਵੇ ਕੈਂਠਾ ਵੀਰਾ
ਤੂੰ ਪਹਿਨ ਦਲੀਜੇ ਬੈਠ ਚੰਦਾ ਵੇ
ਕਲਪਣਾ ਹੀ ਸਹੀ, ਭੈਣ ਲਈ ਹੁਣ ਵੀਰਾ ਰਾਜ ਕੁਮਾਰ ਦੇ ਤੁਲ ਹੈ
ਜਿਸ ਦੇ ਚੀਰੇ ਤੇ ਕਲਗੀ ਦਾ ਮੁੱਲ ਲਖ ਕਰੋੜ ਹੈ ਤੇ ਉਹਦੇ ਲਈ ਲਾਹੌਰ ਤੋਂ ਮਾਲਣ
ਸਿਹਰਾ ਗੁੰਦ ਕੇ ਲਿਆਉਂਦੀ ਹੈ ਤੇ ਦਰਜਨ ਬੇਸ਼-ਕੀਮਤ ਜੋੜਾ:-
ਚੀਰਾ ਤਾਂ ਵੀਰਾ ਤੇਰਾ ਲੱਖ ਦਾ
ਕਲਗੀ ਕਰੋੜ ਦੀ
ਤੇਰੇ ਪਹਿਨਣ ਦੀ ਕੀ ਸਿਰਫਤ ਕਰਾਂ
ਤੇਰੀ ਚਾਲ ਮਲੂਕਾਂ
ਤੇਰੀ ਰਹਿਤ ਨਵਾਬਾਂ ਦੀ
ਇਸੇ ਕਰਕੇ ਤਾਂ ਲਾਹੌਰ ਤੋਂ ਉਹਦੇ ਲਈ ਸਿਹਰੇ ਤੇ ਜੋੜੇ ਆਉਂਦੇ ਹਨ:-
ਇਹਨੀਂ ਰਾਹੀਂ ਕਸੂਭੰੜਾ ਹੁਣ ਖਿੜਿਆ
ਇਹਨੀਂ ਰਾਹੀਂ ਮੇਰਾ ਵੀਰਾ ਹੁਣ ਤੁਰਿਆ
ਵੇ ਲਾਹੌਰੋਂ ਮਾਲਣ ਆਈ ਵੀਰਾ
ਤੇਰਾ ਸੇਹੀੜਾ ਗੁੰਦ ਲਿਆਈ ਵੀਰਾ
ਵੇ ਲਾਹੌਰੋ ਦਰਜਨ ਆਈ ਵੀਰਾ
ਤੇਰਾ ਜੋੜਾ ਸਿਉਂ ਲਿਆਈ ਵੀਰਾ
ਤੇਰੇ ਜੋੜੇ ਦਾ ਕੀ ਮੁੱਲ ਕੀਤਾ
ਇਕ ਲੱਖ ਤੇ ਡੇਢ ਹਜ਼ਾਰ ਵੀਰਾ
ਭੈਣ ਨੂੰ ਇਸ ਗੱਲ ਦਾ ਵੀ ਗੌਰਵ ਹੈ ਕਿ ਵੀਰ ਦੇ ਸਹੁਰੇ ਬਖਤਾਵਰ ਹਨ
ਜਿਨ੍ਹਾਂ ਨੇ ਉਹਦੇ ਪਹਿਨਣ ਲਈ ਚੀਰਾ ਤੇ ਕੈਂਠਾ ਭੇਜੇ ਹਨ:-
ਵੀਰਾ ਵੇ ਤੇਰੇ ਸਿਰ ਦਾ ਚੀਰਾ
ਚੰਦਾ ਵੇ ਤੇਰੇ ਸਿਰ ਦਾ ਚੀਰਾ
ਤੇਰੀ ਵੇ ਸੱਸ ਰਾਣੀ ਨੇ ਭੇਜਿਆ
ਵੀਰਾ ਵੇ ਤੇਰੇ ਗਲ਼ ਦਾ ਕੈਂਠਾ
ਚੰਦਾ ਵੇ ਤੇਰੇ ਗਲ਼ ਦਾ ਕੈਂਠਾ
ਤੇਰੀ ਸੱਸ ਰਾਣੀ ਨੇ ਭੇਜਿਆ
84 /ਸ਼ਗਨਾਂ ਦੇ ਗੀਤ