ਜੇ ਵੀਰ ਦੇ ਸਹੁਰੇ ਬਖਤਾਵਰ ਹਨ ਤਾਂ ਉਹਨਾਂ ਦੇ ਮੁਕਾਬਲੇ ਤੇ ਉਹਦਾ
ਪੇਕੜਾ ਪਰਿਵਾਰ ਵੀ ਘਟ ਨਹੀਂ। ਉਹ ਆਪਣੀ ਮਾਂ ਨੂੰ ਰਾਣੀ ਅਤੇ ਬਾਪ ਨੂੰ
ਰਾਜੇ ਦੇ ਸਮਾਨ ਸਮਝਦੀ ਹੈ:-
ਤੇਰੇ ਚੀਰੇ ਨੂੰ ਅਤਰ ਲਵਾਂ ਦਿਨੀਂ ਆਂ
ਤੂੰ ਪਹਿਨ ਵੇ ਵੀਰਾ
ਵੇ ਰਾਣੀ ਬੇਗਮ ਦਿਆ ਜਾਇਆ
ਤੇਰੇ ਚੀਰੇ ਨੂੰ ਅਤਰ ਲਵਾ ਦਿੰਨੀ ਆਂ
ਤੂੰ ਪਹਿਨ ਵੇ ਵੀਰਾ
ਵੇ ਰਾਜੇ ਬਾਬਲ ਦਿਆ ਜਾਇਆ
ਭੈਣ ਦੀ ਕੋਸ਼ਿਸ਼ ਹੁੰਦੀ ਹੈ ਕਿ ਵੀਰ ਦੇ ਸਜ ਸਜਾ ਵਿਚ ਕੋਈ ਕਸਰ ਬਾਕੀ
ਨਾ ਰਹਿ ਜਾਵੇ। ਉਹ ਮਾਲਣ ਨੂੰ ਸਜਰੀਆਂ ਕਲੀਆਂ ਦਾ ਸਿਹਰਾ ਗੁੰਦ ਕੇ
ਲਿਆਉਣ ਲਈ ਆਖਦੀ ਹੈ:-
ਮੈਂ ਤੈਨੂੰ ਮਾਲਣੇ ਆਖਿਆ
ਉਠ ਸਵੇਰੇ ਵਿਹੜੇ ਆ
ਸਵੇਰੇ ਵਿਹੜੇ ਆਣ ਕੇ
ਬਾਗ਼ ਤਲੇ ਵਿਚ ਆ
ਬਾਗ਼ ਤਲੇ ਵਿਚ ਆਣ ਕੇ
ਨੀ ਤੂੰ ਕਲੀਆਂ ਚੁਗ ਲਿਆ
ਕਲੀਆਂ ਤੂੰ ਲਿਆਇਕੇ
ਸਿਹਰਾ ਗੁੰਦ ਲਿਆ
ਸਿਹਰਾ ਗੁੰਦ ਗੁੰਦਾ ਕੇ
ਨੀ ਤੂੰ ਵੀਰਨ ਮੱਥੇ ਲਾ
ਭੈਣ ਆਪ ਵੀ ਵੀਰ ਦੇ ਸਾਫੇ ਅਤੇ ਕੁੜਤੇ ਤੇ ਸਜਾਉਣ ਲਈ ਬਾਗ ਵਿਚ
ਜਾ ਕੇ ਕਲੀਆਂ ਚੁਗ ਕੇ ਲਿਆਉਂਦੀ ਹੈ:-
ਲੰਬਾ ਸੀ ਵਿਹੜਾ ਵੇ ਵੀਰਨਾ
ਵਿਚ ਮਰੂਏ ਦਾ ਬੂਟਾ ਵੇ
ਸੋਹਣਿਆਂ ਵਿਚ ਮਰੂਏ ਦਾ ਬੂਟਾ ਵੇ
ਬੂਟਾ ਬੂਟਾ ਵੇ ਵੀਰਨਾ
ਉਹਨੂੰ ਲੱਗੇ ਸੀ ਡੋਡੇ ਵੇ
ਡੋਡੇ ਡੋਡੇ ਵੇ ਵੀਰਾ
ਉਹਨੂੰ ਖਿੜੀਆਂ ਸੀ ਕਲੀਆਂ
ਕਲੀਆਂ ਕਲੀਆਂ ਵੇ ਵੀਰਨਾ
ਤੇਰੇ ਸਾਫੇ ਨੂੰ ਜੜੀਆਂ ਵੇ
85 / ਸ਼ਗਨਾਂ ਦੇ ਗੀਤ