ਪੰਨਾ:ਸ਼ਬਦ ਮੰਗਲ – ਰਿਸ਼ੀ ਹਿਰਦੇਪਾਲ.pdf/60

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦਿਲ ਦੀ ਜਿਹੜੀ ਨੁੱਕਰੇ ਘੁੱਪ ਹਨੇਰਾ ਸੀ
ਉੱਥੇ ਚਾਨਣ ਹੋਵੇ ਸੁਪਨਾ ਮੇਰਾ ਸੀ

ਪੁੱਤੀ ਪੱਤੀ ਹੋ ਕੇ ਆਖਿਰ ਖਿੰਡ ਗਿਆ
ਰੁੱਖਾਂ ਵਰਗਾ ਜਿਸਦਾ ਹੁੰਦਾ ਜੇਰਾ ਸੀ

ਇਹ ਗ਼ਮ ਮੇਰੇ ਮੇਰੇ ਘਰ ਦੇ ਵਾਸੀ ਨੇ
ਖੁਸ਼ੀਆਂ ਦਾ ਤਾਂ ਜੋਗੀ ਵਾਲਾ ਫੇਰਾ ਸੀ

60/ਸ਼ਬਦ ਮੰਗਲ