ਪੰਨਾ:ਸ਼ਬਦ ਮੰਗਲ – ਰਿਸ਼ੀ ਹਿਰਦੇਪਾਲ.pdf/75

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕਦੇ ਹਸਣਾ ਤੇ ਕਦੇ ਪਾਸਾ ਵੱਟਣਾ
ਕਿਥੋਂ ਸਿਖਿਆ ਏ ਦਸਤੂਰ ਦਸਣਾ
ਚੋਰੀ ਚੋਰੀ ਦਿਲ 'ਚ ਵਸਾ ਕੇ ਰੱਖਣਾ
ਲੁਕ ਲੁਕ ਭੈੜੀ ਦੁਨੀਆਂ ਤੋਂ ਤੱਕਣਾ

ਪਹਿਲੋਂ ਹਸ ਹਸ ਬਿੱਲੋ ਸਾਨੂੰ ਕੋਲ ਤੂੰ ਬੁਲਾਵੇ
ਕੋਲ ਤੇਰੇ ਜੇ ਆਈਏ ਝਟ ਪਾਸਾ ਵਟ ਜਾਵੇਂ
ਨੀ ਤੂੰ ਨਿੰਮ੍ਹਾ ਨਿੰਮ੍ਹਾ ਹਸ, ਲਿਆ ਕਾਲਜੇ ਨੂੰ ਡਸ
ਹੁਣ ਸੱਪਣੀ ਦੇ ਵਾਂਗੂੰ ਬਿਲੋ ਛਡ ਡਸਣਾ, ਕਦੇ ...

ਤੇਰੇ ਲਾਰਿਆਂ 'ਚ ਕਿਤੇ ਲੰਘ ਜਾਏ ਨਾ ਜਵਾਨੀ
ਪਾ ਲੈ ਚੀਚੀ ਵਿਚ ਛੱਲਾ ਸਾਡੇ ਪਿਆਰ ਦੀ ਨਿਸ਼ਾਨੀ
ਤੈਨੂੰ ਹਾੜੇ ਰਿਹਾ ਪਾ ਪੂਰੇ ਕਰ ਸਾਡੇ ਚਾਅ
ਕਦੇ ਹੱਸ ਕੇ ਤੂੰ ਕਹਿ ਸਾਨੂੰ ਚੰਨ ਮੱਖਣਾ, ਕਦੇ...

ਖ਼ਤ ਜਦ ਵੀ ਫੜਾਈਏ ਨੀ ਤੂੰ ਫੜ ਲਵੇਂ ਝਟ
ਜਦੋਂ ਮੰਗੀਏ ਜਵਾਬ ਕਾਹਤੋਂ ਚੁਪ ਜਾਵੇਂ ਵਟ
ਤੇਰੀ ਚੁਪ ਸਾਨੂੰ ਮਾਰੂ, ਕੋਈ ਕਹਿਰ ਗੁਜ਼ਾਰੂ
ਛੱਡ ਨਾ ਨਾ ਨਾ ਦਾ ਪਹਾੜਾ ਰੱਟਣਾ, ਕਦੇ...

ਤੇਰੇ ਭਾਅ ਦਾ ਹਾਸਾ ਸਾਡੀ ਮੁੱਠੀ ਵਿਚ ਜਾਨ
ਨੀ ਤੂੰ ਜੀਣ ਜੋਗਾ ਛੱਡਿਆ ਨਾ ਮੰਗਲ ਮਦਾਨ
ਤੈਨੂੰ ਹੋਰ ਕੀ ਏ ਕਹਿਣਾ, ਨਹੀਂ ਤੇਰੇ ਬਾਝੋਂ ਰਹਿਣਾ
ਜ਼ਿੰਦਗੀ ਦਾ ਕਾਸਾ ਰਹਿਣਾ ਤੇਰੇ ਬਾਝੋਂ ਸਖਣਾ, ਕਦੇ...

75/ਸ਼ਬਦ ਮੰਗਲ