ਪੰਨਾ:ਸ਼ਹਾਦਤ ਤੇ ਹੋਰ ਨਾਟਕ – ਬਲਰਾਮ.pdf/85

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਹਨ। ਉਪਰੋਂ ਉਨ੍ਹਾਂ ਦੇ ਬਦਨ ਨੰਗੇ ਹਨ।) ਕਦੇ ਲਗਦਾ ਕਦੇ ਦੇਖੇ ਹੀ ਨਹੀਂ ਤੇ ਫੇਰ ਇਉਂ ਲਗਦਾ ਜਿਵੇਂ ਬਹੁਤ ਨੇੜਲੀ ਜਾਣ-ਪਛਾਣ ਐ, ਜਿਵੇਂ ... ਜਿਵੇਂ ਮੈਂ ਹੀ ਆਂ, ਖੁਦ! ਪਰ ਫੇਰ ਇੰਨਾ ਅਜਨਬੀ ਕਿਉਂ ...? ਇਸਤੋਂ ਪਹਿਲੋਂ ਕੀ ਮੈਂ ਕੁਝ ਪੁਛਦਾ...

ਗਨੀ-ਨਬੀ

: ਸੂਤਰਧਾਰ ਸਾਹਬ!

ਸੂਤਰਧਾਰ

: (ਤ੍ਰਭਕਦਾ ਹੈ) ਹੰਆ! ਹਾਂ!

ਗਨੀ ਖਾਂ

: ਹੁਣ ਤੁਸੀਂ ਪੁਛੋਗੇ ਕਿ ਅਸੀਂ ਕੌਣ ਹਾਂ-

ਨਬੀ ਖਾਂ

: ਅਸੀਂ ਕਹਾਂਗੇ ਪਤਾ ਨਹੀਂ-

ਗਨੀ ਖਾਂ

: ਤੇ ਤੁਸੀਂ ਹੱਸੋਗੇ... (ਹਸਦੇ ਹਨ)

ਨਬੀ ਖਾਂ

: ਵਈ ਇਨ੍ਹਾਂ ਨੂੰ ਇੰਨਾ ਵੀ ਨਹੀਂ ਪਤਾ ਕਿ ਇਹ ਕੌਣ ਨੇ-

ਗਨੀ ਖਾਂ

: ਤੇ ਫੇਰ ਅਸੀਂ ਹੱਸਾਂਗੇ... (ਹਸਦੇ ਹਨ। ਸੂਤਰਧਾਰ ਨੂੰ ਦੋਹੇਂ ਪਾਸਿਆਂ ਤੋਂ ਘੇਰ ਕੇ ਬੋਲਦੇ ਹਨ।)

ਨਬੀ ਖਾਂ

: ਬਿਨਾ ਨਾਂ ਤੋਂ ਕੀ ਪਤਾ ਲਗਦੈ ਕਿ-

ਗਨੀ ਖਾਂ

: ਕੌਣ ..., ਕੌਣ ਏ!

ਨਬੀ ਖਾਂ

: ਤੇ ਨਾਂ ਨੇ ਸਾਰੇ ਝੂਠੇ!

ਗਨੀ ਖਾਂ

: ਅਸੀਂ ਆਏ ਹਾਂ ਸੱਚਾ ਨਾਉਂ ਲੱਭਣ-

ਨਬੀ ਖਾਂ

: ਹੈ? (ਚੁੱਪੀ)

ਗਨੀ ਖਾਂ

: ਹੈ ਤੇਰੇ ਕੋਲ?

ਗਨੀ-ਨਬੀ

: ਦੇ.., ਲਿਆ...। ਫੜਾ ਗੁਰ ਮੰਤਰ! (ਦੋਹੇਂ ਸੂਤਰਧਾਰ ਨੂੰ ਸਤਾਉਂਦੇ ਹਨ। ਉਹ ਉਨ੍ਹਾਂ ਤੋਂ ਬਚਦਾ ਬਚਾਉਂਦਾ ਹੋਇਆ ਮੰਚ ਤੋਂ ਬਾਹਰ ਨਿਕਲ ਜਾਂਦਾ ਹੈ।)

ਨਬੀ ਖਾਂ

: ਕਿਧਰ ਗਿਆ! ਤੂੰ ਏਧਰ ਦੇਖ ਮੈਂ ਏਧਰ ਦੇਖਦਾਂ! (ਦੋਹੇਂ ਉਲਟ ਦਿਸ਼ਾਵਾਂ ਵੱਲ ਜਾਂਦੇ ਹਨ।)

(ਰੋਸ਼ਨੀ ਮੱਧਮ ਪੈਂਦੀ ਹੈ। ਭੀੜ ਜੈ ਬੋਲ ਜੈ ਬੋਲ ਦੀਆਂ ਆਵਾਜ਼ਾਂ

85:: ਸ਼ਹਾਦਤ ਤੇ ਹੋਰ ਨਾਟਕ