ਪੰਨਾ:ਸ਼ਹਿਰ ਗਿਆ ਕਾਂ.pdf/12

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਨਿੱਕੀ ਚਿੜੀ ਦੀ ਸਿਆਣਪ

ਜਿੱਥੇ ਦਰੱਖਤ ਉੱਪਰ ਨਿੱਕੀ ਚਿੜੀ ਰਹਿੰਦੀ ਸੀ, ਉਥੇ ਹੇਠਾਂ ਛੱਪੜ ਵਿੱਚ ਇਕ ਮੱਛੀ ਵੀ ਰਹਿੰਦੀ ਸੀ।

ਛੱਪੜ ਵਿੱਚ ਰਹਿਣ ਵਾਲੀ ਮੱਛੀ ਬੇਹੱਦ ਦੁਖੀ ਸੀ। ਛੱਪੜ ’ਤੇ ਪਾਣੀ ਪੀਣ ਆਉਣ ਵਾਲੇ ਸਾਰੇ ਜਾਨਵਰ ਪੋਲੀਥੀਨ ਤੇ ਬਚੀਆਂ-ਖੁਚੀਆਂ ਖਾਣ-ਪੀਣ ਵਾਲੀਆਂ ਚੀਜ਼ਾਂ ਛੱਪੜ ਵਿਚ ਸੁੱਟਦੇ ਰਹਿੰਦੇ ਸਨ। ਛੱਪੜ ’ਤੇ ਪਾਣੀ ਪੀਣ ਆਉਣ ਵਾਲੇ ਸਾਰੇ ਜਾਨਵਰ ਪਿਸ਼ਾਬ ਵੀ ਛੱਪੜ ਵਿਚ ਕਰਦੇ ਸਨ। ਜਾਨਵਰਾਂ ਦੀਆਂ ਇਨ੍ਹਾਂ ਹਰਕਤਾਂ ਤੋਂ ਛੱਪੜ ਵਿਚ ਰਹਿਣ ਵਾਲੀ ਮੱਛੀ ਬੇਹੱਦ ਦੁਖੀ ਸੀ। ਮੱਛੀ ਲਈ ਛੱਪੜ ਦੇ ਸੜਿਆਂਦ ਮਾਰਦੇ ਪਾਣੀ ਵਿਚ ਰਹਿਣਾ ਮੁਸ਼ਕਲ ਹੁੰਦਾ ਜਾ ਰਿਹਾ ਸੀ।

ਜਾਨਵਰ ਛੱਪੜ ਉੱਪਰ ਪਾਣੀ ਪੀਣ ਲਈ ਸਾਰਾ ਦਿਨ ਆਉਂਦੇ ਰਹਿੰਦੇ ਸਨ। ਮੱਛੀ ਇਕੱਲੇ-ਇਕੱਲੇ ਜਾਨਵਰ ਨੂੰ ਪਾਣੀ ਨੂੰ ਗੰਦਾ ਨਾ ਕਰਨ ਦੀ ਤਾਕੀਦ ਕਰਦੀ ਪਰ ਮੱਛੀ ਦੀ ਗੱਲ ਕੋਈ ਵੀ ਜਾਨਵਰ ਨਹੀਂ ਸੁਣਦਾ ਸੀ। ਸਾਰੇ ਜਾਨਵਰ ਇਕ ਦੂਸਰੇ ਸਿਰ ਦੋਸ਼ ਮੜ੍ਹਦੇ ਰਹਿੰਦੇ ਸਨ ਤੇ ਮੱਛੀ ਪਾਣੀ ਵਿਚੋਂ ਬਾਹਰ ਆ ਕੇ ਜੰਗਲ