ਪੰਨਾ:ਸ਼ਹੀਦੀ ਜੋਤਾਂ.pdf/107

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਇਕ ਸਿਖ ਬੱਚੇ ਦੀ ਬਹਾਦਰੀ

ਇਕ ਰੋਜ਼ ਇਕ ਬੁਢੜੀ ਮਾਈ,
ਫ਼ਰਖ਼ਸੀਅਰ ਅਗੇ ਕੁਰਲਾਈ।
ਦੇਵੇ ਰਬ ਤੈਨੂੰ ਇਕ ਬਾਲ,
ਨਿਆਉਂ ਕਰੀਂ ਮੈਂ ਰੰਡੀ ਨਾਲ।
ਫੌਜ ਤੇਰੀ ਜੋ ਕੈਦੀ ਪਕੜੇ,
ਵਿਚ ਬੇੜੀਆਂ ਕੜੀਆਂ ਜਕੜੇ।
ਵਿਚ ਉਹਨਾਂ ਪੁਤ ਮੇਰਾ ਆਇਆ,
ਨਵਾਂ ਵਿਆਹ ਹੈ ਉਸ ਕਰਾਇਆ।
ਨਾ ਉਹ ਸਿਖ ਨਾਂ ਸਿਖ ਦਾ ਭਾਈ,
ਫੌਜ ਭੁਲੇਖੇ ਵਿਚ ਲੈ ਆਈ।
ਛਡ ਉਸਨੂੰ ਨਾ ਜਾਨੋਂ ਮਾਰੀਂ,
ਮੇਰੇ ਤੇ ਨਾਂ ਕਹਿਰ ਗੁਜ਼ਾਰੀ।
ਉਹੋ ਸਬਰ ਆਸ ਏ ਮੇਰੀ,
ਝੁਲੀ ਮੇਰੇ ਸੀਸ ਹਨੇਰੀ।
ਮੇਰੀ ਦੁਨੀਆਂ ਹੋਈ ਹਨੇਰੀ,
ਬਖਸ਼ ਕਰਾਂ ਮੈਂ ਮਿੰਨਤ ਤੇਰੀ।
ਰਹਿਮ ਫ਼ਰਖ਼ਸੀਅਰ ਨੂੰ ਆਇਆ,