ਪੰਨਾ:ਸ਼ਹੀਦੀ ਜੋਤਾਂ.pdf/115

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੧੧੪)

ਗੁਰੂ ਜੀ ਨੇ ਜਥੇ ਭੇਜਣੇ

ਵੈਰੀ ਦਲ ਜਦੋਂ ਖੜੇ ਹਟ ਪਿਛੇ,
ਚੌਦਾਂ ਸਿੰਘ ਗੁਰਾਂ ਲਾ ਹਥਿਆਰ ਘਲੇ।
ਬੂਹਾ ਖੋਹਲਕੇ ਗੜ੍ਹੀ ਦਾ ਬਾਹਰ ਨਿਕਲੇ,
ਨਾਲ ਗੁਰਾਂ ਦੇ ਦਿਲੀ ਸਤਿਕਾਰ ਚਲੇ।
ਬਯੇ ਕਫ਼ਨ ਬਹਾਦਰਾਂ ਸੀਸ ਉਤੇ,
ਅਗੇ ਦਲ ਜਿਨ੍ਹਾਂ ਕੇਈ ਵਾਰ ਠਲੇ।
ਡਾਰਾਂ ਕੂੰਜਾਂ ਦੀਆਂ ਬੰਨੇ ਬੈਠੀਆਂ ਸੀ,
ਬਾਜ ਗੜ੍ਹੀ ਵਿਚੋਂ ਹੋ ਉਡਾਰ ਚਲੇ।
ਬਣ ਬਿਜਲੀਆਂ ਕੁਲ ਜਵਾਨ ਕੜਕੇ,
ਮਾਰੋ, ਫੜੋ ਦੀ ਹਾਲ ਪੁਕਾਰ ਹੋਈ।
ਪੈ ਗਏ ਚੌਦਾਂ ਤੇ ਕਈ ਹਜ਼ਾਰ ਟੁਟ ਕੇ,
ਪੱਕੀ ਫਸਲ ਤੇ ਗੜੇ ਦੀ ਮਾਰ ਹੋਈ।


ਸਿੰਘਾਂ ਨੇ ਸ਼ਹੀਦ ਹੋਣਾ


ਚਲੀ ਗਜ਼ਬ ਦੀ ਖਹਿ ਤਲਵਾਰ ਚੰਗੀ,
ਜੋਧੇ ਰਣ ਅੰਦਰ ਬੇਸ਼ੁਮਾਰ ਡਿਗੇ।
ਤੇਗਾਂ ਟੁਟੀਆਂ ਢਾਲਾਂ ਤੇ ਵਜ ਵਜ ਕੇ,
ਪੁਤ ਮਾਵਾਂ ਦੇ ਕੱਢ ਕੇ ਖਾਰ ਡਿਗੇ।