ਪੰਨਾ:ਸ਼ਹੀਦੀ ਜੋਤਾਂ.pdf/121

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ



(੧੨੦)

ਮੈਂ ਖੰਡੇ ਪੀਤੇ ਘੋਲਕ, ਜੰਗ ਕਰਨਾ ਸਿਖਿਆ।
ਮੈਂ ਜੀਂਦਾ ਵਧਾਂ ਅਗਾਂਹ ਨੂੰ, ਨਹੀਂ ਹਰਨਾ ਸਿਖਿਆ।
ਮੈਂ ਕਦੇ ਵੀ ਪਾਣੀ ਗ਼ੈਰ ਦਾ, ਨਹੀਂ ਭਰਨਾ ਸਿਖਿਆ।

ਤਥਾ-


ਮੈਂ ਬਿਜਲੀ ਬਣਕੇ ਕੜਕਦਾ, ਜਗ ਥਰ ਥਰ ਕੰਬੇ।
ਮੇਰੀ ਤੇਗ਼ ਝੰਬਣੀ ਵਾਂਗਰਾਂ, ਵੈਰੀ ਫੁਟ ਝੰਬੇ।
ਮੇਰਾ ਸੀਨਾ ਭਰਿਆ ਜੋਸ਼ ਨਾਲ, ਬਿਜਲੀ ਦੇ ਖੰਬੇ।
ਮੇਰਾ ਖੋਪਰ ਤੋੜ ਨਾ ਸਕਦੇ ਮੋਚੀ ਦੇ ਰੰਬੇ।
ਮੈਂ ਸਾਂਹਵੇਂ ਤਕ ਕੇ ਮੌਤ ਨੂੰ, ਖਿੜਦਾ ਜਿਉਂ ਚੰਬੇ।
ਤੇ ਆਰਾ ਦੁਸ਼ਟ ਜਲਾਦ ਦਾ, ਪਾ ਮੋਛੇ ਹੰਬੇ।
ਮੈਨੂੰ ਨੀਹਾਂ ਦੇ ਵਿਚ ਚਿਣੇ ਕੋਈ, ਬਣਾਂ ਸ਼ਾਨ ਪੰਥ ਦੀ।
ਮੈਨੂੰ ਪਿੰਜੇ ਰੂੰਈਂ ਵਾਂਗ ਕੋਈ, ਬਣਾ ਜਾਨ ਪੰਥ ਦੀ।
ਮੈਂ ਕਰਨੀ ਖਾ ਖਾ ਠੋਕਰਾਂ, ਕਲਿਆਨ ਪੰਥ ਦੀ।
ਚੜ੍ਹ ਸੂਲੀ ਉਤੇ ਕਰ ਦਿਆਂ, ਉਚੀ ਸ਼ਾਨ ਪੰਥ ਦੀ।

ਤਿਆਰੀ


ਜਜ਼ਬੇ ਇਉਂ ਜੁਝਾਰ ਦੇ, ਤਕ ਕੇ ਦੀਨ ਦਿਆਲ।
ਹਥੀ ਸ਼ਸਤਰ ਲਾਂਵਦੇ, ਦੇ ਨਿਕੀ ਜਹੀ ਢਾਲ।
ਲਾੜੀ ਮੌਤ ਵਿਅਹੁਣ ਲਈ, ਪੁਤ ਨੂੰ ਕਰਨ ਤਿਆਰ।
ਕਹਿੰਦੇ ਦੇ ਕੇ ਥਾਪੜਾ, ਜਾਹ ਜਾਵਾਂ ਬਲਿਹਾਰ।
ਪਾ ਵੈਰੀ ਨੂੰ ਭਾਜੜਾਂ, ਜਾਕੇ ਵਿਚ ਮੈਦਾਨ।
ਤੇਰੇ ਬਲ ਤੇ ਸਿਦਕ ਦੀ, ਸ਼ੋਭਾ ਕਰੇ ਜਹਾਨ।