ਪੰਨਾ:ਸ਼ਹੀਦੀ ਜੋਤਾਂ.pdf/123

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੧੨੨)

ਦਲਾਂ ਵਿਚ ਫਿਰੇ ਸ਼ੇਰ ਦੇ ਸਮਾਨ ਜੀ।
ਤੋਬਾ ਤੋਬਾ ਤੋਬਾ ਬੋਲਦੇ ਪਠਾਣ ਜੀ।
ਹਥ ਕਿਡੇ ਛੋਹਲੇ ਨਿਕੇ ਜਹੇ ਨਦਾਨ ਦੇ,
ਗੱਜਦੇ ਨੇ ਸੂਰੇ ਅੰਦਰ ਮੈਦਾਨ ਦੇ।
ਘਟਾਂ ਵਿਚ ਜਿਵੇਂ ਬਿਜਲੀ ਏ ਫਿਰਦੀ,
ਪੋਰ ਵਿਚ ਆਣ ਧੌਣ ਉਤੇ ਕਿਰਦੀ।
ਕਦੂ ਵਾਂਗ ਅੰਗ ਚੀਰਦੀ ਪਠਾਨ ਦੇ।
ਗੱਜਦੇ ਨੇ ਸੂਰੇ ਅੰਦਰ ਮੈਦਾਨ ਦੇ।
ਫੜੋ ਫੜੋ ਮਾਰੋ ਮਾਰੋ ਰੌਲਾ ਮਚਿਆ,
ਰਖੀਂ ਏਸ ਆਫਤੋਂ ਰਸੂਲ ਸਚਿਆ।
ਆਈ ਮੌਤ ਅਜ ਅੰਦਰ ਜਹਾਨ ਦੇ,
ਗੱਜਦੇ ਜਵਾਨ ਅੰਦਰ ਮੈਦਾਨ ਦੇ।
ਚੋਣਵੇਂ ਜੁਵਾਨਾਂ ਤਾਈਂ ਚੁਣ ਮਾਰਿਆ,
ਬਾਲ ਦਾ ਸਰੂਪ ਕਾਲ ਨੇ ਹੈ ਧਾਰਿਆ।
ਪਾਈ ਜਾਂਦਾ ਮੋਛੇ ਵਾਂਗ ਤਰਖਾਨ ਦੇ,
ਗੱਜਦੇ ਨੇ ਸੂਰੇ ਅੰਦਰ ਮੈਦਾਨ ਦੇ।
ਵੇਖਣ ਨੂੰ ਬਾਲ ਹੈ ਨਜ਼ਰ ਆਂਵਦਾ,
ਵਡੇ ਵਡੇ ਸ਼ੇਰਾਂ ਨੂੰ ਹਰਾਈ ਜਾਂਵਦਾ।
ਹੌਸਲੇ ਨਹੀਂ ਪੈਂਦੇ ਕਿਸੇ ਇਨਸਾਨ ਦੇ,
ਗੱਜਦੇ ਨੇ ਸੂਰੇ ਅੰਦਰ ਮੈਦਾਨ ਦੇ।
ਫਰਿਸ਼ਤੇ ਹਵੇਲੀ ਚੋਂ ਨਿਕਲ ਆਂਵਦੇ,
ਮੁਗ਼ਲਾਂ ਦੇ ਸੱਥਰ ਵਿਛਾ ਕੇ ਜਾਂਵਦੇ।
ਮਾਰੀ ਜਾਂਦੇ ਮਲਾਂ ਬਿਨਾ ਹੀ ਸਮਾਨ ਦੇ,