ਪੰਨਾ:ਸ਼ਹੀਦੀ ਜੋਤਾਂ.pdf/138

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੧੩੭)

ਅਸਾਂ ਉਸੇ ਹੀ ਖੰਡੇ ਦੀ ਪਹੁਲ ਪੀਤੀ,
ਅਸਾਂ ਉਹੋ 'ਅੰਮ੍ਰਿਤ' ਮਾਤਾ ਪਾਨ ਕੀਤਾ।
ਅਸੀਂ ਡੋਲੀਏ ਭਲਾ 'ਅਨੰਦ' ਕਾਹਨੂੰ,
ਉਚਾ ਧਰਮ ਦਾ ਅਸਾਂ ਨਿਸ਼ਾਨ ਕੀਤਾ ।

ਮਾਤਾ


ਅਰਜਨ ਗੁਰੁ ਦੇ ਓ ਤੁਸੀਂ ਬੀਰ ਅਰਜਨ,
ਜਾ ਕੇ ਚਮਕਿਓ ਵਿਚ ਅਸਮਾਨ ਚੰਨੋ।
ਚੰਨ ਪੁੰਨਿਆਂ ਦਾ ਘਟੇ ਤਾਂ ਘਟੇ ਬੇਸ਼ਕ,
ਘਟਨ ਦੇਂਣੀ ਨਾਂ ਕੌਮ ਦੀ ਸ਼ਾਨ ਚੰਨੋ।
ਸੀਸ ਜਾਏ ਪਰ ਸਿਰੜ ਨਾਂ ਜਾਣ ਦੇਣਾਂ,
ਸਾਡੇ ਵਡਿਆਂ ਦੀ ਸਦਾ ਬਾਨ ਚੰਨੋ।
ਬੇਸ਼ਕ ਕੁਦਰਤੀ ਤਾਕਤਾਂ ਡੋਲ ਜਾਵਨ,
ਰਹਿਣਾ ਤੁਸੀਂ ਅਡੋਲ ਸੁਜਾਨ ਚੰਨੋ।
ਲਖਾਂ ਨਾਲ ਮੁਕਾਬਲਾ ਕਰੇ ਕੱਲਾ,
ਗੁਰਾਂ ਸਾਜਿਆ ਸਿੰਘ ਬਲਵਾਨ ਚੰਨੋ।
ਰਿਧੀਆਂ ਸਿਧੀਆਂ ਸਿੰਘ ਦੇ ਪੈਰ ਪੂਜਨ,
ਮੰਨੇ ਸਿੰਘ ਦਾ ਤੇਜ ਜਹਾਨ ਚੰਨੋ।