ਪੰਨਾ:ਸ਼ਹੀਦੀ ਜੋਤਾਂ.pdf/142

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ



(੧੪੧)

ਸੂਬਾ-

ਨਿਕੇ ਬੱਚਿਆਂ ਦਾ ਸੁਣ ਜਵਾਬ ਵੱਡਾ,
ਸੂਬੇ ਆਖਿਆ ਮੂੰਹੋਂ ਉਚਾਰ ਭਾਈ।
ਫੜੋ ਖਾਨੋ ਮਲੇਰੀਓ ਵੈਰੀਆਂ ਨੂੰ,
ਖਲ ਇਹਨਾਂ ਦੀ ਦਿਓ ਉਤਾਰ ਭਾਈ।
ਪਿਤਾ ਮਾਰਿਆ ਤੁਸਾਂ ਦਾ ਗੁਰੂ ਜੀ ਨੇ,
ਤੁਸੀਂ ਪੁਤ ਉਸਦੇ ਦੇਵੋ ਮਾਰ ਭਾਈ।
ਗੁਸਾ ਕੱਢ ਲਵੋ ਪਿਤਾ ਦਾ ਜਿਵੇਂ ਮਰਜ਼ੀ,
ਹਥ ਆਏ ਨੇ ਵੈਰੀ ਮਕਾਰ ਭਾਈ।

ਜਵਾਬ ਮਲੇਰੀਏ ਖਾਨਾਂ ਦਾ


ਗੁਸੇ ਨਾਲ ਉਠ ਕਿਹਾ ਮਲੇਰੀਆਂ ਨੇ,
ਕਿਥੇ ਲਿਖਿਆ ਵਿਚ ਕੁਰਾਨ ਸੂਬੇ।
ਦੁਧ ਪੀਂਦੇ ਮਾਸੂਮਾਂ ਨੂੰ ਮਾਰਦਾ ਤੂੰ,
ਸੜੇ ਦੋਜ਼ਖਾਂ ਵਿਚ ਤੇਰੀ ਜਾਨ ਸੂਬੇ।
ਬੇ-ਗੁਨਾਹ ਉਤੇ ਜ਼ਾਲਮ ਜ਼ੁਲਮ ਕਰਨਾ,
ਏਹ ਹੈ ਆਖਦਾ ਸਾਡਾ ਈਮਾਨ ਸੂਬੇ।
ਵੈਰ ਪਿਤਾ ਦਾ ਲਵਾਂਗੇ ਗੁਰੂ ਜੀ ਤੋਂ,
ਲੜ ਕੇ ਅਸੀਂ ਵਿਚ ਕਿਸੇ ਮੈਦਾਨ ਸੂਬੇ।