ਪੰਨਾ:ਸ਼ਹੀਦੀ ਜੋਤਾਂ.pdf/143

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੧੪੨)

ਛਡ ਏਹਨਾਂ ਮਾਸੂਮਾਂ ਤੇ ਬੁਢਿਆਂ ਨੂੰ,
ਅਲਾ ਕਰੂ ਦੂਣੇ ਇਕਬਾਲ ਸ਼ਾਹਾ।
ਹੱਜ ਮਕੇ ਦਾ ਮਾੜੇ ਤੇ ਮੇਹਰ ਕਰਨੀ,
ਫਬਦੀ ਸੂਰਮੇ ਨੂੰ ਏਹ ਨਹੀਂ ਚਾਲ ਸ਼ਾਹਾ।

ਸੂਬਾ——

ਨਾਹਰਾ ਮਾਰਿਆ ਇੰਜ ਮਲੇਰੀਆਂ ਜਾਂ,
ਰਹਿਮ ਖਾਨ ਵਜੀਦ ਨੂੰ ਆਇਆ ਏ।
ਲੈ ਜਾਓ ਬੁਰਜ ਵਿਚ ਤਿੰਨਾਂ ਨੂੰ ਛੱਡ ਦੇਵੋ,
ਸਾਡਾ ਕੀਹ ਮਾਸੂਮਾਂ ਗੁਵਾਇਆ ਏ।
ਸਾਡਾ ਵੈਰ ਹੈ ਨਾਲ ਗੁਰੂ ਗੋਬਿੰਦ ਸਿੰਘ ਦੇ,
ਮਥਾ ਨਾਲ ਹਕੂਮਤ ਜਿਸ ਲਾਇਆ ਏ।
ਕਰਨਾ ਵਾਰ ਯਤੀਮਾਂ ਤੇ ਕਹਿਰ ਰੱਬੀ,
ਅੱਲਾ ਵਿਚ ਕੁਰਾਨ ਸੁਨਾਇਆ ਏ।
ਕਿਸੇ ਹਿੰਦੂ ਦੇ ਘਰ ਪੁਚਾ ਦੇਵੋ,
ਸੁਖ ਦਾ ਸਾਹ ਆਵੇ ਦੁਖਿਆਰਿਆਂ ਨੂੰ।
ਖ਼ਬਰੇ ਕਿੰਨੇ ਕੁ ਦਿਨਾਂ ਦੇ ਹੈਨ ਭੁਖੇ,
ਅੰਨ ਲਭਿਆ ਨਹੀਂ ਵਿਚਾਰਿਆਂ ਨੂੰ।

ਸੁਚਾ ਨੰਦ


ਸੁਚਾ ਨੰਦ ਹਿੰਦੂ ਕੋਲੋਂ ਬੋਲ ਉਠਿਆ,
ਵੇਖ ਸੂਬਿਆ ਰਹਿਮ ਜੇ ਖਾਏਂਗਾ ਤੂੰ।