ਪੰਨਾ:ਸ਼ਹੀਦੀ ਜੋਤਾਂ.pdf/52

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ



(੫੩)

ਜੰਗ਼ ਮੈਦਾਨੀ ਸਿੰਘਾਂ ਤਾਂਈ, ਹੱਥ ਕੁਦਰਤੋਂ ਆਵੇ।
ਫਿਰ ਕੀ ਤਾਕਤ 'ਧਰਮ ਰਾਜ' ਦੀ, ਮੱਥਾ ਸਾਹਵੇਂ ਲਾਵੇ।
ਏਦਾਂ ਕਰ ਮੁਗਲਾਂ ਦੀਆਂ ਲੋਥਾਂ, ਥਾਂ ਥਾਂ ਸਿੰਘਾਂ ਧਰੀਆਂ।
ਊਠਾਂ ਦੀਆਂ ਬੋਰੀਆਂ ਜੀਕੁਨ, ਦਾਣੇ ਪਾ ਪਾ ਭਰੀਆਂ।
ਆਖਣ ਸੁਤੇ ਪਈ 'ਕਰਬਲਾ', ਗਜ਼ਬ ਹੋ ਗਿਆ ਯਾਰੋ।
ਆਟੇ ਵਿਚ ਲੂਣ ਨਹੀਂ ਸਿਖ ਤਾਂ, ਪਕੜ ਜਾਨ ਤੋਂ ਮਾਰੋ।
ਏਦਾਂ ਗਭੇ ਵਾਢ ਹੁੰਦਿਆਂ, ਰਾਤ ਗਈ ਦਿਨ ਚੜ੍ਹਿਆ।
ਮੁਰਦੇ ਮੁਰਦੇ ਦਿਸਣ ਸਾਰੇ, ਕਿਵੇਂ ਖਾਲਸਾ ਲੜਿਆ।
ਬਦਲ ਪੈਂਤੜੇ ਲਏ ਜੁਵਾਨਾ, ਲਾ ਕੇ ਚੋਟ ਨਿਗਾਰੇ।
ਭੇੜ ਸੰਡਿਆਂ ਵਾਂਗਰ ਭਿੜਦੇ, ਦੋਵੇਂ ਬਹਾਦਰ ਭਾਰੇ।

ਤਕੀ ਬੇਗ਼ ਤੇ ਜੰਗ ਦਲੇਰ ਨੇ
ਤਾਰਾ ਸਿੰਘ ਤੇ ਜਾ ਪੈਣਾ

(ਬਹਿਰ-ਵਾਰ ਚੰਡੀ-ਸਿਰਖੰਡੀ ਛੰਦ)

ਦੋਹਿਰਾ-

'ਤਕੀ ਬੇਗ਼', 'ਦਲੇਰ', ਦੋਵੇਂ ਸੂਰਮੇਂ।
ਪੈ ਗਏ ਦਲ ਉਲੇਰ, ਤਾਰਾ ਸਿੰਘ ਤੇ।
ਮੜੇ ਸੰਜੋਆਂ ਨਾਲ, ਸਾਰੇ ਜਿਸਮ ਸੀ।
ਹਾਥੀਆਂ ਵਾਲੀ, ਚਾਲੀ, ਆਵਣ ਝੂਮਦੇ।
ਮਾਰ ਸਿੰਘ ਨੂੰ ਬੋਲ, ਇਉਂ ਲਲਕਾਰਿਆ।
ਅਜ ਵਖਾ ਖਾਂ ਘੋਲ,ਦਲ ਦਿਆ ਆਗੂਆ।