ਪੰਨਾ:ਸ਼ਹੀਦੀ ਜੋਤਾਂ.pdf/90

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੮੯)

ਤੂੰ ਰੱਬ ਭੁਲਾਇਆ ਸੀਸ ਤੋਂ, ਸੌਂ ਨੀਂਦਰ ਗੂੜ੍ਹੀ।
ਏਥੋਂ ਫਿਰਾਊਨ, ਨਮਰੂਦ, ਜਹੇ ਉਡ ਗਏ ਬਣ ਧੂੜੀ।
ਕਿਉਂ ਪਾ ਕੇ ਸੰਗਲ ਸ਼ਰ੍ਹਾ ਦੇ, ਤੂੰ ਪਰਜਾ ਨੂੜੀ।
ਵਰਨੀ ਕੁਰਬਾਨੀ 'ਕੁੜੀ' ਮੈਂ, ਝੁਲ ਮੌਤ 'ਪੰਘੂੜੀ'।
ਮੈਂ ਗੰਜ ਦੌਲਤ ਦੇ ਜਾਣਦਾ, ਚਿਕੜ ਦੀ ਰੜੀ।

ਬੈਂਤ ਮਰਵਾਣੇ


ਤਾਂ ਸੂਬਾ ਕਹੇ ਜਲਾਦ ਨੂੰ, ਫੜ ਲਵੋ ਭਰਾਉ।
ਏਹਨੂੰ ਨਾਲ ਥੰਮ ਦੇ ਬੰਨਕੇ, ਹਣ ਬੈਂਤ ਲਗਾਉ।
ਜੋ ਰਹਿੰਦਾ ਚੰਮ ਸਰੀਰ ਤੇ, ਭੌਰ ਵਾਂਗ ਉਡਾਉ।
ਏਹਨੂੰ ਟਲੇ 'ਖੇਨੂੰ' ਵਾਂਗਰਾਂ, ਟਿਲ ਲਾ ਲਾ ਲਾਉ।
ਇਹਨੂੰ ਚਸਕਾ 'ਧਰਮ' ਤੇ 'ਬਹਿਸ' ਦਾ,ਰੱਜ ਖੂਬ ਖਵਾਉ।
ਹੋ ਤਕੜੇ ਦਸ ਦਿਓ ਏਸਨੂੰ; ਸਭ ਮੌਤ ਦਾ ਭਾਉ।
ਇਸ ਕਾਫਰ ਨੂੰ ਬਿਨ ਲੂਣ ਤੋਂ, ਖਾ ਕੱਚਾ ਜਾਉ।
ਫਲ ਦੇਵੇ ਅੱਲਾ 'ਹੱਜ' ਦਾ, ਜੋ ਈਨ ਮਨਾਉ।
ਬੰਨ ਤੋੜੋ ਏਹਦੇ ਸਿਦਕ ਦਾ, ਵਹਿੰਦਾ ਦਰੀਆਉ।
ਤੇ ਲਾੜੀ ਮੌਤ ਵਿਆਹੁਣ ਦਾ ਏਦਾਂ ਲਾਹ ਦਿਓਚਾਉ।
ਤਦ ਬੈਂਤ ਲਿਆਂਦਾ ਅੰਦਰੋਂ, ਝਟ ਕਢ ਹਤਿਆਰੇ।
ਫਿਰ ਬੰਨ ਲਿਆ ਸਿਦਕੀਸ਼ੇਰ ਨੂੰ,ਇਕ ਥੰਮ ਸਹਾਰੇ।
ਚੁਕ ਅਡੀਆਂ ਪਬਾਂ ਭਾਰ ਹੋ, ਵਟ ਏਦਾਂ ਮਾਰੇ।
ਅਹਿਰਨ ਤੇ ਸਟ ਵਦਾਨ ਦੀ, ਸੁਟਨ ਠਠਿਆਰੇ।
ਤੋੜ ਦਿਤੇ ਫਟ ਬੈਂਤ ਨੇ ਇਓਂ ਅਲੇ ਸਾਰੇ।