ਪੰਨਾ:ਸ਼ਹੀਦੀ ਜੋਤਾਂ.pdf/89

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੮੮)

ਸੂਬੇ ਨੇ ਪੁਤਰ ਨੂੰ ਪਿਉ ਨਾਲੋਂ ਵਖ

ਕਰਕੇ ਕਹਿਣਾ



ਪਉੜੀ-


ਫਿਰ ਸੂਬਾ ਸ਼ਾਹਬਾਜ਼ ਨੂੰ, ਆ ਏਦਾਂ ਕਹਿੰਦਾ।
ਪਿਉ ਤੇਰੇ ਖਟ ਖਾ ਲਿਆ, ਦੁਖ ਤੂੰ ਕਿਉਂ ਸਹਿੰਦਾ।
ਏਹ ਮਹਿਲ ਅਮੁਲਾ ਜਿੰਦ ਦਾ, ਜੋ ਜਾਂਦਾ ਢਹਿੰਦਾ।
ਕਿਉਂ ਨਹੀਂ ਜਰਵਾਣੀ ਮੌਤ ਤੋਂ ਇਸਨੂੰ ਰਖ ਲੇਂਦਾ।
ਤੂੰ ਸਿਖੀ ਵਾਲੇ ਭਠਵਿਚ,ਕਿਉਂ ਭਜ ਭਜ ਡਹਿੰਦਾ।
ਤੂੰ ਪਿਛਲੀ ਗਲ ਨੂੰ ਭੁਲ ਜਾ, ਰਖ ਵੇਲਾ ਰਹਿੰਦਾ।
ਤੈਨੂੰ ਦਿਆਂ ਡੋਲਾ ਉਸ ਹੂਰ ਦਾ, ਜਿਸਦਾ ਤੂੰ ਕਹਿੰਦਾ।
ਬੇਰੀ ਦੇ ਸੰਗ ਕੇਲਿਆ, ਤੂੰ ਕਾਹਨੂੰ ਖਹਿੰਦਾ।
ਤੈਨੂੰ ਨੇਵੇਂ ਕੁਲ ਪਹਾੜ ਹੀ, ਤੈਨੂੰ ਮੰਨੇ ਲਹਿੰਦਾ।
ਕਿਉਂ ਨਹੀਂ ਦੌਲਤ ਦੇ ਗੰਜ ਲੈ, ਕੁਰਸੀ ਤੇ ਬਹਿੰਦਾ।

ਜਵਾਬ ਸ਼ਾਹਬਾਜ਼ ਸਿੰਘ


ਜੇ ਕਲ ਵੀ ਛਡਣੀ ਸੂਬਿਆ, ਏਹ ਦੁਨੀਆਂ ਕੂੜੀ।
ਜੇ ਕਲ ਵੀ ਖਾਣੀ ਮੌਤ ਨੇ, ਇਸ ਤਨ ਦੀ ਪੂੜੀ।
ਜੇ ਪਿੰਜਰਾ ਭਜਣਾ ਕਲ ਨੂੰ, ਫਿਰ ਵਾਂਗਰ ਚੂੜੀ।
ਤਾਂ ਫਿਰ ਮੈਂ ਵੇਚਾਂ ਧਰਮ ਨੂੰ, ਕਿਉਂ ਵਾਂਗਰ ਤੂੜੀ।
ਤੇਰੇ ਵਡੇ ਕੀਕੁਣ ਚਲੇ ਗਏ, ਚੁਕ ਚੁਕ ਕੇ ਫੂੜੀ।