ਪੰਨਾ:ਸ਼ੁੱਧ ਵੈਸ਼ਨੂੰ ਢਾਬਾ – ਸੁਰਜੀਤ ਸਿੰਘ ਕਾਲੇਕੇ.pdf/100

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਬਾਪੂ ਮੈਂ ਨਹੀਂ ਪੀ.ਏ. ਬਣਨਾ

ਭੋਲਾ ਅਤੇ ਗੇਲਾ ਇਕੋ ਸਕੂਲ ਵਿੱਚ ਥੋੜਾ ਅੱਗੇ ਪਿਛੇ ਪੜਦੇ ਸਨ। ਉਹਨਾਂ ਦੇ ਘਰ ਵੀ ਇਕੋ ਗਲੀ ਵਿੱਚ ਥੋੜਾ ਅੱਗੜ-ਪਿੱਛੜ ਸਨ। ਇਸ ਲਈ ਬਚਪਨ ਤੋਂ ਹੀ ਉਹਨਾਂ ਵਿੱਚ ਸਾਹਬ-ਸਲਾਮ ਅਤੇ ਜਾਣ ਪਛਾਣ ਬਣੀ ਹੋਈ ਸੀ। ਇਵੇਂ ਹੀ ਉਨਾਂ ਦੇ ਪਰਿਵਾਰਾਂ ਵਾਲਿਆਂ ਦਾ ਮੇਲ ਜੋਲ ਬਣਿਆ ਹੋਇਆ ਸੀ। ਇਕ ਦੂਜੇ ਦੇ ਦੁੱਖਦੇ ਸੁੱਖ ਦੇ ਵਿਆਹ ਸ਼ਾਦੀਆਂ ਅਤੇ ਹੋਰ ਸਮਾਜਿਕ ਕੰਮਾਂ ਵਿੱਚ ਆਉਣ ਜਾਣ ਬਣਿਆ ਹੋਇਆ ਸੀ। ਦੋਵੇਂ ਜੱਟ ਪਰਿਵਾਰ ਨਾਲ ਸੰਬੰਧ ਰੱਖਦੇ ਸਨ। ‘ਜੱਟ ਜੱਟਾਂ ਦੇ ਸਾਲੇ' ਦੀ ਕਹਾਵਤ ਅਨੁਸਾਰ ਦੋਵਾਂ ਪਰਿਵਾਰਾਂ ਦੇ ਸ਼ਰੀਕੇ-ਕਬੀਲੇ ਵੀ ਕਿਸੇ ਨਾ ਕਿਸੇ ਅੰਗਲੀ ਸੰਗਲੀ ਵਿੱਚ ਕੋਈ ਰਿਸ਼ੇਤਦਾਰੀ ਦਾ ਮਿਲ ਜਾਣਾ ਵੀ ਸੁਭਾਵਕ ਹੀ ਸੀ। ਕਹਿਣ ਦਾ ਭਾਵ ਦੋਨੇ ਖਾਂਦੇ ਪੀਂਦੇ ਪਰਿਵਾਰ ਸਨ। ਜ਼ਮੀਨਾਂ ਜਾਇਦਾਦਾਂ ਵਾਲੇ ਸਨ। ਸਮਾਜਿਕ ਅਤੇ ਆਰਥਿਕ ਰੁਤਬੇ ਅਤੇ ਮਿਆਰ ਅਨੁਸਾਰ ਦੋਵੇਂ ਬਰਾਬਰ ਦੇ ਸ਼ਰੀਕ ਸਨ। ਭੋਲਾ ਇੱਕ ਮਿਹਨਤੀ ਅਤੇ ਹੁਸ਼ਿਆਰ ਵਿਦਿਆਰਥੀ ਸੀ। ਉਸਨੂੰ ਪੜ੍ਹਨ ਦਾ ਕਾਅਫੀ ਸ਼ੋਕ ਸੀ ਪੰਤੁ ਗੇਲਾ ਇੱਕ ਲਾਪ੍ਰਵਾਹ ਅਵਾਰਾ ਅਤੇ ਔਸਤ ਦਰਜੇ ਦਾ ਵਿਦਿਆਰਥੀ ਸੀ ਜਿਸ ਦੀ ਪੜ੍ਹਾਈ ਵਿੱਚ ਕੋਈ ਬਹੁਤੀ ਦਿਲਚਸਪੀ ਨਹੀਂ ਸੀ। ਇਵੇਂ ਹੀ ਭੋਲੇ ਦਾ ਪਿਤਾ ਲਹਿਣਾ ਸਿਉਂ ਇੱਕ ਸ਼ਰੀਫ ਅਤੇ ਮਿਹਨਤੀ ਕਿਸਾਨ ਸੀ ਜਿਸਨੂੰ ਆਪਣੇ ਕੰਮ ਬਿਨਾਂ ਕੋਈ ਹੋਰ ਰੁਝਾਵਾਂ ਨਹੀਂ ਸੀ। ਦੂਜੇ ਪਾਸੇ ਗੇਲੇ ਦਾ ਪਿਤਾ ਕਰਨੈਲ ਸਿਉਂ ਇੱਕ ਜੁਗਾੜੀ ਕਿਸਮ ਦਾ ਬੰਦਾ ਸੀ ਜੋ ਪਿੰਡ ਦੇ ਹਰ ਕੰਮ ਵਿੱਚ ਖ਼ਾਸ ਕਰਕੇ ਸਿਆਸੀ ਕਾਰਜਾਂ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਂਦਾ ਸੀ। ਪਿੰਡ ਵਿੱਚ ਵੀ ਉਸਨੂੰ ਆਮ ਕਰਕੇ ਕੈਲਾ ਜੁਗਾੜੀ’ ਦੇ ਨਾਮ ਨਾਲ ਜਾਣਿਆ ਜਾਂਦਾ ਸੀ।

ਦਸਵੀਂ ਕਰਨ ਉਪਰੰਤ ਭੋਲਾ ਤਾਂ ਕਾਲਜ ਪੜ੍ਹਨ ਲੱਗ ਗਿਆ। ਉਸਨੂੰ ਬੀ.ਏ. ਬੀ.ਐਡ ਕਰਕੇ ਮਾਸਟਰ ਬਣਨ ਦਾ ਮੁੱਢ ਤੋਂ ਹੀ ਸ਼ੋਕ ਸੀ। ਇਸ ਲਈ ਉਹ ਆਪਣੀ ਮਿਹਨਤ ਅਤੇ ਲਗਨ ਨਾਲ ਪੜ੍ਹਾਈ ਵਿੱਚ ਲੱਗਾ ਰਹਿੰਦਾ। ਕਾਲਜ ਤਾਂ ਭਾਵੇਂ ਗੇਲਾ ਵੀ ਲੱਗ ਗਿਆ ਸੀ ਪਰ ਉਸਦੀ ਪੜ੍ਹਾਈ ਨਾਲੋਂ ਬੋਸ-ਗੀਰੀ ਵੱਲ ਵਧੇਰੇ ਰੁਚੀ ਸੀ। ਇਸ ਲਈ ਉਸਨੇ ਦੋ ਕੁ ਸਾਲ ਕਾਲਜ ਵਿੱਚ ਲਾ ਕੇ ਪੜ੍ਹਾਈ ਛੱਡ ਦਿੱਤੀ ਸੀ। ਕਾਲਜ ਦੇ ਅਵਾਰਾ ਮੁੰਡਿਆਂ ਨਾਲ ਉਠਣੀ ਬੈਠਣੀ ਕਰਕੇ ਉਸ ਵਿੱਚ ਲੀਡਰੀ ਦੇ ਗੁਣ ਵੀ ਪਨਪ ਪਏ ਸਨ।

ਗੋਲੇ ਦਾ ਕੁਦਰਤੀ ਦਾਅ ਲੱਗ ਗਿਆ। ਉਸਨੇ ਤੁਰੇ ਫਿਰਦੇ ਨੇ ਕਿਧਰੋਂ ਇਕ ਸਾਲ ਵੈਟਨਰੀ ਕੰਪਾਉਡਰ ਦੇ ਡਿਪਲੋਮੇ ਦਾ ਜੁਗਾੜ ਕਰ ਲਿਆ ਸੀ।ਜਿਵੇਂ ਮੈਂ ਪਹਿਲਾਂ ਦੱਸ ਚੁੱਕਾ ਹਾਂ ਕਿ ਉਸਦਾ ਪਿਤਾ ਕਰਨੈਲ ਸਿੰਘ ਇਕ ਤੁਰਿਆ ਫਿਰਿਆ ਅਤੇ ਜੁਗਾੜੀ ਬੰਦਾ ਸੀ। ਉਸਦੀ ਸਿਆਸੀ ਲੀਡਰਾਂ ਨਾਲ

ਸੁੱਧ ਵੈਸ਼ਨੂੰ ਢਾਬਾ/100