ਪੰਨਾ:ਸ਼ੁੱਧ ਵੈਸ਼ਨੂੰ ਢਾਬਾ – ਸੁਰਜੀਤ ਸਿੰਘ ਕਾਲੇਕੇ.pdf/17

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਹੈ। ਵਾਹ ਲਗਦੀ ਕਈ ਵਾਰ ਆਪ ਵੀ ਅਤੇ ਆਪਣੇ ਕਲਾਇੰਟ ਦੀ ਵੀ ਉਥੇ ਹੀ ਕਿਸੇ ਕੋਨੇ ਵਿੱਚ ਰਾਤ ਕੱਟਣ ਦਾ ਜੁਗਾੜ ਵੀ ਕਰ ਲਿਆ ਜਾਂਦਾ ਹੈ ਤਾਂ ਕਿ ਇਸ ਤਰ੍ਹਾਂ ਨਾਲ ਹੋਣ ਵਾਲੀ ਬੱਚਤ ਸਾਡੇ ਅਗਲੇ ਦਿਨ ਦੇ ਸੇਵਾ ਭਾਵ ਫੰਡ ਵਿੱਚ ਜੁੜ ਸਕੇ। ਜੇਕਰ ਸਾਡਾ ਜੁਗਾੜ ਸਹੀ ਫਿੱਟ ਹੋ ਜਾਵੇ ਤਾਂ ਅਸੀਂ ਪੰਜ ਤਾਰਾ ਹੋਟਲ ਤੱਕ ਦੀਆਂ ਸਹੂਲਤਾਂ ਦਾ ਅਨੰਦ ਵੀ ਮਾਣ ਲੈਂਦੇ ਹਾਂ ਅਤੇ ਜੇਕਰ ਪੰਜ ਰੁਪੈ ਦੇ ਛੋਲੇ-ਭਟੂਰੇ ਖਾ ਕੇ ਕਿਸੇ ਸਟੇਸ਼ਨ ਦੇ ਬੈਂਚ ਤੇ ਵੀ ਰਾਤ ਕੱਟਣੀ ਪੈ ਜਾਵੇ ਤਾਂ ਵੀ ਅੱਲ੍ਹਾ ਮੀਆਂ ਖ਼ੈਰ।

ਜੇ ਕਦੀ ਅਜਿਹਾ ਜੁਗਾੜ ਨਾ ਵੀ ਬਣੇ ਤਾਂ ਕਿਸਾਨ ਭਵਨ ਜਾਂ ਪੰਚਾਇਤ ਭਵਨ ਤਾਂ ਕਿਧਰੇ ਨਹੀਂ ਗਏ। ਉਥੇ ਵੀ ਸੁੱਖ ਨਾਲ ਸਾਡੀ ਪੂਰੀ ਜਾਣ ਪਛਾਣ ਬਣਾਈ ਹੁੰਦੀ ਹੈ।ਉਂਝ ਵੀ ਸਸਤੇ ਪੈਂਦੇ ਹਨ ਕਿਉਂਕਿ ਅਸੀਂ ਆਪਣੇ ਗਾਹਕ ਦਾ ਨਜਾਇਜ਼ ਖਰਚ ਕਰਵਾਉਣ ਵਿੱਚ ਭੋਰਾ ਵੀ ਵਿਸ਼ਵਾਸ ਨਹੀਂ ਰੱਖਦੇ। ਅਸੀਂ ਗਾਹਕ ਦੀ ਜੇਬ ਨੂੰ ਆਪਣੀ ਜੇਬ ਹੀ ਸਮਝਦੇ ਹਾਂ। ਜੇਬ ਤਾਂ ਦਰਅਸਲ ਉਹ ਸਾਡੀ ਹੀ ਹੁੰਦੀ ਹੈ ਇਹ ਵੱਖਰੀ ਗੱਲ ਹੈ ਕਿ ਉਹ ਉਸ ਵੇਲੇ ਸਾਡੇ ਗਾਹਕ ਦੀ ਪੈਂਟ ਸ਼ਰਟ ਜਾਂ ਕਮੀਜ-ਪਜਾਮੇ ਨਾਲ ਲਟਕ ਰਹੀ ਹੁੰਦੀ ਹੈ। ਆਖਰ ਕੰਮ ਵੀ ਤਾਂ ਅਗਲੇ ਦਾ ਹੋਣਾ ਹੁੰਦਾ ਹੈ। ਸਾਡੀ ਤਾਂ ਸਿਰਫ ਲੋਕ ਸੇਵਾ ਹੀ ਹੁੰਦੀ ਹੈ। ਕੇਵਲ ਮਿਸ਼ਨਰੀ ਭਾਵ।

ਮੈਂ ਆਪ ਜੀ ਨੂੰ ਇਹ ਵੀ ਵਿਸ਼ਵਾਸ ਦੁਆਉਂਦਾ ਹਾਂ ਕਿ ਇਹ ਲੋਕ ਸੇਵਾ ਦੀ ਆਦਤ ਸਾਨੂੰ ਸਸਤੇ ਭਾਵਾਂ ਵੇਲੇ ਦੀ ਹੀ ਪਈ ਹੋਈ ਹੈ ਜੋ ਅੱਜਕੱਲ ਪੂਰੀ ਪਰਪੱਕ ਹੋ ਚੁੱਕੀ ਹੈ। ਕਿਉਂਕਿ ਅੱਜ ਤੋਂ ਕੁੱਝ ਸਾਲ ਪਹਿਲਾਂ ਤਾਂ ਇਨ੍ਹਾਂ ਥਾਵਾਂ ਤੇ ਵੀ ਜਾਣ ਦੀ ਲੋੜ ਨਹੀਂ ਸੀ ਪੈਂਦੀਦਾਰੁ ਪੀਂਦੇ ਪੀਂਦੇ ਕਿਸੇ ਢਾਬੇ ਤੇ ਲੜਕ ਗਏ ਤਾਂ ਵੀ ਕੰਮ ਚੱਲ ਜਾਂਦਾ ਸੀ। ਕਿਸੇ ਬੱਸ ਦੀ ਛੱਤ ਤੇ ਚੜਕੇ ਸੌਂ ਗਏ ਤਾਂ ਵੀ ਰਾਤ ਕੱਟ ਹੋ ਜਾਂਦੀ ਸੀ। ਪਤੀ ਅੱਜ ਕੱਲ ਸਖ਼ਤੀ ਦਾ ਦੌਰ ਚੱਲ ਰਿਹਾ ਹੈ ਖ਼ਾਸ ਕਰਕੇ ਜਦੋਂ ਤੋਂ ਸ੍ਰੀਮਤੀ ਕਿਰਨ ਬੇਦੀ ਚੰਡੀਗੜ੍ਹ ਦੀ ਪੁਲਿਸ ਕਮਿਸ਼ਨਰ ਬਣ ਕੇ ਆਈ ਹੈ।

ਸ੍ਰੀਮਤੀ ਕਿਰਨ ਬੇਦੀ ਦੇ ਜ਼ਿਕਰ ਤੋਂ ਇੱਕ ਵਾਕਿਆ ਯਾਦ ਆ ਗਿਆ।ਉਹ ਪਾਠਕਾਂ ਨਾਲ ਸਾਂਝਾ ਜ਼ਰੂਰ ਕਰਨਾ ਚਾਹਾਂਗਾ। ਪਿੱਛੇ ਜਿਹੇ ਸਾਨੂੰ ਇੱਕ ਲੋੜਬੰਦ ਦੇ ਜ਼ਰੂਰੀ ਕੰਮ ਸੰਬੰਧੀ ਸੰਕਟ ਕਾਲੀਨ ਭਾਵ ਐਮਰਜੈਂਸੀ ਚੰਡੀਗੜ ਦੇ ਟੁਰ ਤੇ ਜਾਣਾ ਪਿਆ। ਮੈਂ ਆਪ ਜੀ ਨੂੰ ਪਹਿਲਾਂ ਵੀ ਹਿੰਟ ਦੇ ਚੁੱਕਾ ਹਾਂ ਕਿ ਸਾਡੀ ਕੋਈ ਫੀਸ ਨਹੀਂ ਹੁੰਦੀ। ਅਸੀਂ ਤਾਂ ਜੋ ਕੰਮ ਕਰਦੇ ਹਾਂ ਸਿਰਫ ਤੇ ਸਿਰਫ ਮਿਸ਼ਨਰੀ ਭਾਵ ਨਾਲ ਹੀ ਕਰਦੇ ਹਾਂ। ਉਂਝ ਖਰਚਾ ਪੱਠਾ ਤਾਂ ਭਲਾ ਮਾਲਕ ਦਾ ਹੀ ਹੋਣਾ ਹੁੰਦੈ, ਇਹ ਤਾਂ ਵਿਹਾਰੀ ਗੱਲ ਹੈ, ਲੈਣਾ ਦੇਣਾ ਤਾਂ ਭਲਾ ਮਾਂਵਾਂ-ਧੀਆਂ ਦਾ ਵੀ ਚਲਦਾ ਹੈ। ਸਾਡਾ ਤਾਂ ਟੈਮ ਕੱਢ ਲੈਣਾ ਹੀ ਗਨੀਮਤ ਹੈ। ਨਹੀਂ ਤਾਂ ਆਮ ਬੰਦੇ ਨੂੰ ਚੰਡੀਗੜ੍ਹ ਕੌਣ ਪੁੱਛਦੈ, ਪਹਿਲੀ ਗੱਲ

ਸੁੱਧ ਵੈਸ਼ਨੂੰ ਢਾਬਾ/17