ਪੰਨਾ:ਸ਼ੁੱਧ ਵੈਸ਼ਨੂੰ ਢਾਬਾ – ਸੁਰਜੀਤ ਸਿੰਘ ਕਾਲੇਕੇ.pdf/24

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਹਨ। ਜੇਕਰ ਉਹ ਕਿਸੇ ਭੂਆ, ਚਾਚੀ, ਤਾਈ ਆਦਿਕ ਭਾਵ ਲੇਡੀਜ਼ ਦੇ ਹੱਥ ਲੱਗ ਗਿਆ ਤਾਂ ਹੋ ਗਿਆ ਛਿੱਤਰਾਂ ਨੂੰ ਥਾਂ। ਖ਼ੈਰ ਲੇਡੀਜ਼ ਦੇ ਹੱਥ ਆਇਆ ਤਾਂ ਥੋੜਾ ਬਹੁਤ ਧੋਲ ਗੱਪੇ ਜਾਂ ਗੁੱਤ ਗੁੱਤ ਪੁਟਾ ਕੇ ਖਹਿੜਾ ਛੁੱਟ ਜਾਂਦਾ ਹੈ। ਪੰਤੁ ਜੇ ਕਿਸੇ ਭਰਾ ਭਤੀਜੇ ਚਾਚੇ ਤਾਏ ਦੇ ਹੱਥ ਆ ਜੇ ਤਾਂ ਕਈ ਵਾਰ ਤਾਂ ਸ਼ਹਾਦਤ ਦਾ ਜਾਮ ਵੀ ਪੀਣਾ ਪੈ ਸਕਦਾ ਹੈ ਨਹੀਂ ਸਕੂਲ ਕਾਲਜ ਜਾਣਾ ਤਾਂ ਉਸੇ ਦਿਨ ਤੋਂ ਬੰਦ ਤਾਂ ਕਿਧਰੇ ਨਹੀਂ ਗਿਆ।

ਗੱਲ ਤਖ਼ਲਸਾਂ ਦੀ ਚੱਲ ਰਹੀ ਹੈ। ਚਲੋ ਤੁਹਾਡੀ ਹੁਣ ਘੰਟ ਸਾਹਬ ਨਾਲ ਵੀ ਜਾਣ ਪਛਾਣ ਕਰਾ ਹੀ ਦੇਈਏ।

ਘੈਂਟ ਸਾਡੇ ਕਾਲਜ ਦੇ ਪਹਿਲੇ ਸਾਲਾਂ ਦੇ ਆੜੀ ਸਨ। ਘਰੋਂ ਤਾਂ ਵਿਚਾਰ ਉਹ ਸੋ ਸੋ ਹੀ ਸੀ ਪਰ ਫੁਕ ਬਹੁਤ ਸ਼ਕਦਾ ਸੀ ਇਸ ਲਈ ਅਸੀਂ ਉਹਨੂੰ ਘੈਂਟ ਹੀ ਆਖਿਆ ਕਰਦੇ ਸੀ।

ਵਾਹਵਾ ਚਿਰ ਦੀ ਗੱਲ ਹੈ, ਇੱਕ ਵਾਰ ਗੁੜੀ ਹਰੀ ਪੱਗ ਬੰਨ੍ਹਣ ਦਾ ਰਿਵਾਜ ਚੱਲ ਪਿਆ। ਇਹ ਕੋਈ ਵਿਸ਼ੇਸ਼ ਰੰਗ ਈ ਸੀ ਅਤੇ ਹਰ ਇੱਕ ਲਲਾਰੀ ਜਾਂ ਰੰਗਰੇਜ ਨੂੰ ਰੰਗਣਾ ਵੀ ਨਹੀਂ ਸੀ ਆਉਂਦਾ। ਜਦੋਂ ਆਮ ਪੱਗ ਦੀ ਰੰਗਾਈ ਕੇਵਲ ਚਾਰ ਆਨੇ ਸੀ ਏਸ ਪੱਗ ਦੀ ਰੰਗਾਈ ਡੇਢ ਰੁਪਿਆ ਸੀ, ਅਤੇ ਏਨੇ ਕੁ ਦੀ ਹੀ ਨਵੀਂ ਪੱਗ ਆ ਜਾਂਦੀ ਸੀ। ਇਸ ਲਈ ਕੇਵਲ ਖਾਂਦੇ ਪੀਂਦੇ ਸਰਦੇ ਬਰਦੇ ਘਰਾਂ ਦੇ ਮੁੰਡੇ ਹੀ ਇਹ ਪੱਗ ਬੰਨ ਸਕਦੇ ਸਨ। ਉਂਝ ਮਨ ਵਿੱਚ ਹਰੇਕ ਵਿਦਿਆਰਥੀ ਸੋਚਦਾ ਜੇ ਕਿਤੇ ਐਸ ਰੰਗ ਦੀ ਪੱਗ ਦਾ ਜੁਗਾੜ ਬਣ ਜੇ ਤਾਂ ਬਹਿਜਾ ਬਹਿਜਾ ਹੋ ਜੇ। ਤੇ ਅਜਿਹੇ ਹਲਾਤਾਂ ਵਿੱਚ ਤਾਂ ਘੁੱਟ ਸਾਹਿਬ ਦੇ ਵਲਵਲਿਆਂ ਦਾ ਅੰਦਾਜਾ ਤਾਂ ਤੁਸੀਂ ਲਾ ਹੀ ਲਿਆ ਹੋਵੇਗਾ।

ਹੋਇਆ ਇੰਝ ਕਿ ਕਾਲਜ ਚ ਕਿਤੇ ਸ਼ਨੀ, ਐਂਤ ਤੇ ਸੋਮ ਦੀਆਂ ਤਿੰਨ ਇਕੱਠੀਆਂ ਛੁੱਟੀਆਂ ਆ ਗਈਆਂ। ਚੌਥੇ ਦਿਨ ਜਦੋਂ ਕਾਲਜ ਖੁੱਲਿਆ ਛੁੱਟੀਆਂ ਬਾਅਦ ਚੌਥੇ ਦਿਨ ਸਾਰੇ ਹੀ ਆਪੋ ਆਪਣੇ ਸਾਥੀਆਂ ਨੂੰ ਬੜੇ ਜੋਸ਼ੋ ਖਰੋਸ਼ ਨਾਲ ਮਿਲ ਜੁਲ ਰਹੇ ਸਨ। ਅਸੀਂ ਪੰਜ-ਸੱਤ ਜਣੇ ਗੇਟ ਤੋਂ ਥੋੜਾ ਅੰਦਰ ਖੜੇ ਸੀ ਅਤੇ ਮੇਨ ਗੇਟ ਤੱਕ ਲਹਿਰਾਂ ਬਹਿਰਾਂ ਹੋ ਰਹੀਆਂ ਸਨ ਕਿ ਦੂਰੋਂ ਇੱਕ ਗੁੜੀ ਹਰੀ ਪੱਗ ਵਾਲਾ ਨੌਜਵਾਨ ਆਉਂਦਾ ਦਿਸਿਆ। ਸਾਰਿਆਂ ਨੇ ਕੰਨ ਚੁੱਕ ਲਏ। ਔਹ ਯਾਰ ਕਿਹੜਾ ਹੋਇਆ ਹਰੀ ਪੱਗ ਬੰਨ੍ਹੀ ਆਉਂਦੈ। ਸਾਰੇ ਉਤਸਕਤਾ ਨਾਲ ਵੇਖਣ ਲੱਗੇ। ਅਸੀਂ ਤਾਂ ਜਰਾ ਦੁਰ ਹੀ ਖੜ੍ਹੇ ਸਾਂ ਪੰਤੁ ਸਾਡੇ ਕੰਨਾਂ ਵਿੱਚ ਆਵਾਜ਼ ਪਈ ਘੁੱਟ ਲੱਗਦੈ। ਹੈਂ ਘੁੱਟ ਜਿਹੜਾ ਸੁਣੇ ਉਹ ਹੀ ਹੈਰਾਨੀ ਜਾਹਰ ਕਰੇ। ਪਹਿਚਾਣ ਨਾ ਆਉਣ ਦਾ ਵੱਡਾ ਕਾਰਨ ਉਹਦੀ ਹਰੀ ਪੱਗ ਸੀ ਜੋ ਘੰਟ ਸਾਹਬ ਦੀ ਪਹੁੰਚ ਤੋਂ ਕਿਤੇ ਬਾਹਰ ਸੀ। ਸੋ ਜੀ ਜਲਦੀ ਹੀ ਪੁਸ਼ਟੀ ਹੋ ਗਈ ਕਿ ਹਰੀ ਪੱਗ ਵਾਲਾ ਨੌਜਵਾਨ ਘੈਂਟ ਹੀ ਸੀ।

ਅਸੀਂ ਤਾਂ ਕੁਝ ਦੂਰ ਹੀ ਖੜੇ ਸੀ ਜਿਵੇਂ ਜਿਵੇਂ ਘੈਂਟ ਗੇਟ ਵੱਲ

ਸੁੱਧ ਵੈਸ਼ਨੂੰ ਢਾਬਾ/24