ਪੰਨਾ:ਸ਼ੁੱਧ ਵੈਸ਼ਨੂੰ ਢਾਬਾ – ਸੁਰਜੀਤ ਸਿੰਘ ਕਾਲੇਕੇ.pdf/37

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਇਸਨੂੰ ਝੋਲਾ ਆਖਿਆ ਜਾਂਦਾ ਸੀ। ਝੋਲਾ ਜਾਣੀ ਮੋਰਨੀਆਂ ਵਾਲਾ ਝੋਲਾ। ਜਾਨੀ ਪਾਹੁਣੇ ਨ੍ਹਾਉਣੇ ਜੁਆਈ ਭਾਈ ਦੀ ਪਹਿਚਾਨ। ਸਾਡੇ ਗੌਰਵਮਈ ਵਿਰਸੇ ਦੀ ਪਹਿਚਾਣ। ਸਮਾਜ ਵਿੱਚ ਸਤਿਕਾਰ ਯੋਗ ਸਥਾਨ ਰਿਹਾ ਹੈ ਇਸ ਥੈਲੇ ਦਾ। ਮਨੁੱਖ ਨੂੰ ਸਮਾਜਿਕ ਅਤੇ ਸੱਭਿਅਕ ਹੋਣ ਲਈ ਇਸ ਥੈਲੇ ਨੇ ਵਿਸ਼ੇਸ਼ ਅਤੇ ਮਹੱਤਵ-ਪੂਰਨ ਯੋਗਦਾਨ ਪਾਇਆ ਹੈ।

ਹੋਰ ਤਾਂ ਹੋਰ ਕੁਦਰਤ ਰਾਣੀ ਨੇ ਵੀ ਇਸ ਦੀ ਮਹੱਤਤਾ ਨੂੰ ਸਮਝਿਆ ਹੈ। ਪੈਜੁਇਨ ਅਤੇ ਕੰਗਾਰੂ ਆਦਿ ਅਜਿਹੇ ਜੀਵ ਹਨ ਜਿਨਾਂ ਦੇ ਸਰੀਰ ਦੇ ਨਾਲ ਹੀ ਇਸ ਥੈਲੇ ਨੇ ਜਨਮ ਲਿਆ ਹੈ। (ਬੂਹਮੰਡ ਵਿੱਚ ਅਜਿਹੇ ਹੋਰ ਵੀ ਬਹੁਤ ਸਾਰੇ ਜੀਵ ਹੋ ਸਕਦੇ ਹਨ) ਕੰਗਾਰੂ ਦੇ ਇਹ ਝੋਲਾ ਜਾਂ ਥੈਲੀ ਉਸਦੀ ਗਰਦਨ ਨਾਲ ਲਟਕ ਰਹੀ ਹੁੰਦੀ ਹੈ ਜਦੋਂ ਕਿ ਪੈਜੁਇਨ ਦੇ ਇਹ ਥੈਲੀ ਪਿਛਲੀਆਂ ਲੱਤਾਂ ਦੇ ਵਿਚਕਾਰ ਸ਼ਸੋਭਿਤ ਹੁੰਦੀ ਹੈ। ਮਾਦਾ ਕੰਗਾਰੂ ਅਤੇ ਪੈਜੁਇਨ ਆਪਣੇ ਆਂਡਿਆਂ ਅਤੇ ਬੱਚਿਆਂ ਨੂੰ ਇਹਨਾਂ ਥੈਲਿਆਂ ਜਰੀਏ ਹੀ ਪਾਲਦੀਆਂ ਪਸੋਦੀਆਂ ਹਨ। ਇਹਨਾਂ ਦੇ ਬੱਚੇ ਬਾਹਰ ਮੌਜ ਮਸਤੀ ਨਾਲ ਖੇਡ ਰਹੇ ਹੁੰਦੇ ਹਨ। ਥੋੜਾ ਬਹੁਤਾ ਵੀ ਖਤਰਾ ਮਹਿਸੂਸ ਹੋਇਆ ਝੱਟ ਟਪੂਸੀਆਂ ਮਾਰ ਕੇ ਆਪਣੀ ਆਪਣੀ ਮਾਂ ਦੀ ਕੁਦਰਤੀ ਝੋਲੀ ਆਸਰਾ ਲੈ ਲੈਂਦੇ ਹਨ। ਇਸ ਲਈ ਥੈਲਾ ਕੋਈ ਐਰ ਗੈਰ ਵਸਤੁ ਨਹੀਂ। ਬਕੌਲ ਥੈਲਾ ‘ਮੈਂ ਬੜੇ ਕਾਮ ਕੀ ਚੀਜ਼’।

ਮੈਂ ਮਨੁੱਖ ਦਾ ਜਨਮ ਜਾਤਕ ਸਾਥੀ ਹਾਂ। ਹਰ ਸੁੱਖ ਦੁੱਖ ਸਮੇਂ ਮੈਂ ਮਨੁੱਖ ਦਾ ਪੂਰਾ ਸਾਥ ਨਿਭਾਇਆ ਹੈ। ਮਨੁੱਖ ਦੇ ਜ਼ਰੂਰੀ ਦਸਤਾਵੇਜਾਂ ਇੱਥੋਂ ਤੱਕ ਕਿ ਗੁੱਝੇ ਭੇਦਾਂ ਨੂੰ ਵੀ ਮੈਂ ਬੜੇ ਬੜੇ ਨਾਜਕ ਸਮਿਆਂ ਤੇ ਬਾਖੂਬੀ ਸਾਂਭ ਕੇ ਰੱਖਿਆ ਹੈ। ਮੇਰੀ ਇੱਕ ਇਹ ਵੀ ਖਾਸੀਅਤ ਹੈ ਕਿ ਬੰਦਾ ਭਾਵੇਂ ਕਿਹੋ ਜਿਹਾ ਵੀ ਹੋਵੇ ਅਤੇ ਸਾਮਾਨ ਵੀ ਉਸਦਾ ਭਾਵੇਂ ਕਿਸੇ ਪ੍ਰਕਾਰ ਦਾ ਹੋਵੇ। ਮੈਂ ਕਦੇ ਵੀ ਆਪਣੇ ਮਾਲਕ ਨੂੰ ਨਿਰਾਸ਼ ਨਹੀਂ ਕੀਤਾ। ਮਸਲਨ ਮੋਰਨੀਆਂ ਵਾਲੇ ਝੋਲੇ ਵਿੱਚ ਜੁਆਈ ਭਾਈ ਦਾ ਕਲੀਆਂ ਵਾਲਾ ਕੁੜਤਾ ਅਤੇ ਬੋਸਕੀ ਦਾ ਚਾਦਰਾ। ਸਾਹਿਤਕਾਰਾਂ ਦੇ ਥੈਲੇ ਵਿੱਚ ਕੁਝ ਪੁਰਾਣੀਆਂ ਡਾਇਰੀਆਂ, ਚਿੱਠੀਆਂ, ਪੁਰਾਣੀਆਂ ਘਸੀਆਂ ਪਿਟੀਆਂ ਚਾਰ ਤੋਂ ਲੈ ਕੇ ਪੰਜ ਨੰਬਰ ਵਾਲੀਆਂ ਨਜ਼ਰ ਦੀਆਂ ਐਨਕਾਂ ਅਤੇ ਉਨ੍ਹਾਂ ਦੇ ਕਵਰ, ਦਵਾਈਆਂ, ਗੋਲੀਆਂ ਗੱਟੇ ਟਾਨਿਕਾ ਅਤੇ ਅੰਗਰੇਜ਼ੀ ਠੇਕਾ ਮਾਰਕਾ ਜਾਂ ਘਰਦੀ ਦਾਰੂ ਦਾ ਕੋਈ ਅਧੀਆ ਪਊਆ ਜਿਸ ਵਿੱਚ ਥੋੜ੍ਹੀ ਬਹੁਤੀ ਬਚੀ ਖੁਚੀ ਦਾਰੂ ਵੀ ਹੋ ਸਕਦੀ ਹੈ। ਸੋ ਸਾਮਾਨ ਅਨੁਸਾਰ ਹੀ ਮਾਲਕ ਪ੍ਰਤੀ ਮੇਰੀ ਜਿੰਮੇਵਾਰੀ ਘਟਦੀ ਵਧਦੀ ਵੀ ਰਹਿੰਦੀ ਹੈ।

ਨਕਸਲਬਾੜੀ ਲਹਿਰ ਵੇਲੇ ਵੀ ਮੈਂ ਨਕਸਲੀ ਬਾਈਆਂ ਦਾ ਪੂਰਾ ਸਾਥ ਦਿੱਤਾ ਹੈ। ਉਸ ਸਮੇਂ ਬਾਈਆਂ ਦੇ ਗਲਾਂ ਵਿੱਚ ਲਟਕਦੇ ਮੇਰੇ ਸਰੂਪ ਵਿੱਚ ਟੱਚੂ ਜਿਹੇ ਦੇਸੀ ਪਿਸਤੌਲ ਤੋਂ ਲੈ ਕੇ ਸ਼ਕਤੀਸ਼ਾਲੀ ਹੈਂਡ ਗਰਨੇਡ ਤੱਕ ਵੀ ਹੋ

ਸੁੱਧ ਵੈਸ਼ਨੂੰ ਢਾਬਾ/37