ਪੰਨਾ:ਸ਼ੁੱਧ ਵੈਸ਼ਨੂੰ ਢਾਬਾ – ਸੁਰਜੀਤ ਸਿੰਘ ਕਾਲੇਕੇ.pdf/46

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਵਸਦੀ ਫੱਕਰਾਂ ਦੀ ਰਹੇ ਜ਼ਿਲ੍ਹੀ ਮੋਗਾ।
ਬਹੁਤਾ ਚਿਰ ਤਾਂ ਰਹੀ ਤਸੀਲ ਮੋਗਾ,
ਹੁਣ ਨਿਹਾਲ ਸਿੰਘ ਵਾਲੜਾ ਹੈ ਦਰਦੀ।
*ਹੁਣ ਤਹਿਸੀਲ ਬਾਘਾਪੁਰਾਣਾ ਹੀ ਹੈ।
ਗੱਲ ਬਾਘੇਪੁਰਾਣੇ ਦੀ ਵੀ ਚੱਲਦੀ ਏ,
ਅੱਗੇ ਦੇਖੀਏ ਰੱਬ ਦੀ ਕੀ ਮਰਜੀ।
ਪਿੰਡ ‘ਕਾਲੇਕੇ’ ਨਗਰ ਹੈ ਪੁਰਖਿਆਂ ਦਾ,
ਜਿਥੇ ਸ਼ਾਇਰ ਅੱਜਕੱਲ੍ਹ ਆਬਾਦ ਹੋਇਆ।
ਸ਼ੁਕਰ ਰੱਬ ਦਾ ਖ਼ਾਸ ਹੈ ਡਾਕਖਾਨਾ,
ਪਿੰਨ ਕੋਡ ਪਰ ਅਜੇ ਨਾ ਯਾਦ ਹੋਇਆ।

ਸੁੱਧ ਵੈਸ਼ਨੂੰ ਢਾਬਾ/46