ਪੰਨਾ:ਸ਼ੁੱਧ ਵੈਸ਼ਨੂੰ ਢਾਬਾ – ਸੁਰਜੀਤ ਸਿੰਘ ਕਾਲੇਕੇ.pdf/55

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਨਹੀਂ ਹਨ।

ਆਉਣ ਵਾਲੇ ਤੀਜੇ ਮੋਰਚੇ ਦੀ ਕਮਾਨ ਜਾਂ ਵਾਗਡੋਰ ਹੁਣ ਦੋ ਬੀਬੀਆਂ ਦੇ ਹੱਥ ਵਿੱਚ ਹੈ ਜੋ ਇੱਕ ਚੁੰਬਕ ਦੇ ਦੋ ਸਮਾਨ ਧੁਰਿਆਂ ਵਾਂਗ ਇੱਕ ਦੂਜੀ ਨੂੰ ਪਿੱਛੇ ਧੱਕ ਰਹੀਆਂ ਹਨ। ਮੋਰਚੇ ਦੀਆਂ ਬਾਕੀ ਧਿਰਾਂ ਦਾ ਵਧੇਰੇ ਜ਼ੋਰ ਇਨ੍ਹਾਂ ਨੂੰ ਮਨਾਉਣ ’ਤੇ ਹੀ ਲੱਗੀ ਜਾ ਰਿਹਾ ਹੈ। ਦੇਖੋ ਕੀ ਬਣਦਾ ਹੈ। ਉਂਝ ਸਿਆਣੇ ਤਾਂ ਕਹਿ ਗਏ ਹਨ "ਵੋਮਿਨ ਐਂਡ ਵਾਚਜ਼ ਸੈਲਡਮ ਐਗਰੀ’।

ਇਸ ਆਉਣ ਵਾਲੇ ਤੀਜੇ ਮੋਰਚੇ ਦੀ ਵੱਡੀ ਸਿਤਮ ਜ਼ਰੀਫੀ ਇਹ ਹੈ ਕਿ ਕਾਂਗਰਸ, ਜਿਸਨੇ ਪੰਜਾਹ ਸਾਲ ਦੇ ਲੱਗਪੱਗ ਦੇਸ਼ ’ਤੇ ਰਾਜ ਕੀਤਾ ਹੈ, ਉਸਨੂੰ ਕੋਈ ਧਿਰ ਨਾਲ ਰਲਾਉਣ ਲਈ ਤਿਆਰ ਨਹੀਂ ਹੋ ਰਹੀ ਹੈ ਅਤੇ ਤੀਜੇ ਮੋਰਚੇ ਦੇ ਮੁੱਖ ਸੂਤਰਧਾਰ, ਜਾਣੀ ਸ੍ਰੀ ਲਾਲੂ ਪ੍ਰਸ਼ਾਦ ਯਾਦਵ ਜੀ ਅੱਜਕੱਲ ਜੇਲ੍ਹ ਦੀ ਹਵਾ ਖਾ ਰਹੇ ਹਨ। ਇਹ ਵੱਖਰੀ ਗੱਲ ਹੈ ਕਿ ਉਹ ਜੇਲ੍ਹ 'ਚ ਬੈਠੇ ਹੀ ਕੋਈ ਸ਼ੁਰਲੀ ਜਾਂ ਰਾਮਬਾਣ ਚਲਾ ਜਾਣ ਦੀ ਸਮਰੱਥਾ ਰੱਖਦੇ ਹਨ।

ਸੁੱਧ ਵੈਸ਼ਨੂੰ ਢਾਬਾ/55