ਪੰਨਾ:ਸ਼ੁੱਧ ਵੈਸ਼ਨੂੰ ਢਾਬਾ – ਸੁਰਜੀਤ ਸਿੰਘ ਕਾਲੇਕੇ.pdf/7

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਮੁੱਖ ਬੰਦ

ਇਸ ਨੂੰ ਇਤਫ਼ਾਕ ਹੀ ਸਮਝਿਆ ਜਾਵੇਗਾ ਕਿ ਸੁਰਜੀਤ ਸਿੰਘ ਕਾਲੋਕੇ ਵੀਹਵੀਂ ਸਦੀ ਦੇ ਪਿਛਲੇ ਡੇਢ ਦਹਾਕੇ ਵਿੱਚ ਵਿਅੰਗ ਦੇ ਖੇਤਰ ਵਿੱਚ ਪੂਰਾ ਸਰਗਰਮ ਰਿਹਾ ਹੈ ਅਤੇ ਲਗਾਤਾਰ ਪੈਸ ਵਿੱਚ ਆਪਣੀ ਹਾਜ਼ਿਰੀ ਲੁਆਉਂਦਾ ਰਿਹਾ ਹੈ, ਪ੍ਰੰਤੂ ਇਕੀਵੀਂ ਸਦੀ ਦੇ ਪਹਿਲੇ ਡੇਢ ਦਹਾਕੇ, ਪੂਰੀ ਤਰ੍ਹਾਂ ਨਿਸ਼ਕਿਆ ਅਤੇ ਖਾਮੋਸ਼ ਰਹਿਣ ਉਪਰੰਤ ਹੁਣ ਆਪਣੀ ਇੱਕ ਧੜੱਲੇਦਾਰ ਕ੍ਰਿਤ ਵਿਅੰਗ ਪੁਸਤਕ ‘ਸ਼ੁੱਧ ਵੈਸ਼ਨੂੰ ਢਾਬਾ ਦੁਆਰਾ ਵਿਅੰਗ ਦੇ ਖੇਤਰ ਵਿੱਚ ਦੁਬਾਰਾ ਦਸਤਕ ਦੇ ਰਿਹਾ ਹੈ।

ਮੂਲ ਰੂਪ ਵਿੱਚ ‘ਕਾਲੇਕੇ’ ਇੱਕ ਸ਼ਾਇਰ ਹੈ ਅਤੇ ਇਸ ਤੋਂ ਪਹਿਲਾਂ ਕਾਵਿ ਖੇਤਰ ਵਿੱਚ ਤਿੰਨ ਪੁਸਤਕਾਂ ਸ਼ਕੁੰਤਲਾ (ਮਹਾਂ ਕਾਵਿ), ‘ਦਸਤਕ ਦਰਦਾਂ ਦੇ’ (ਕਾਵਿ ਸੰਗ੍ਰਹਿ) ਅਤੇ 'ਦੋ-ਪੱਤਰੇ ਪੰਜਾਬ ਦੇ' (ਗਜ਼ਲ ਸੰਗ੍ਰਹਿ) ਦੁਆਰਾ ਸਾਹਿਤ ਜਗਤ ਵਿੱਚ ਪ੍ਰਵੇਸ਼ ਕਰ ਚੁੱਕਾ ਹੈ। 'ਸ਼ੁੱਧ ਵੈਸ਼ਨੂੰ ਢਾਬਾ’ ਉਸਦੀ ਚੌਥੀ ਪੁਸਤਕ ਹੈ। ਉਸ ਦੁਆਰਾ ਦਿੱਤੀ ਗਈ ਪੁਸਤਕ ਸੂਚੀ ਵਿੱਚ ਕਾਵਿ-ਵਿਅੰਗ ਦੀ ਇੱਕ ਹੋਰ ਪੁਸਤਕ ‘ਵਿਸ਼ ਗੰਦਲਾਂ (ਪ੍ਰਕਾਸ਼ਨਾਧੀਨ) ਅਤੇ ‘ਸ਼ਕੁੰਤਲਾ' ਦੇ ਪੁਨਰ-ਪ੍ਰਕਾਸ਼ਨ-2018 ਦੇ ਨਾਲ ਅਸੀਂ ਉਸਨੂੰ ਅੱਧੀ ਦਰਜਨ ਪੁਸਤਕਾਂ ਦੇ ਰਚੈਤਾ ਮੰਨ ਸਕਦੇ ਹਾਂ। ਉਕਤ ਹਿਸਾਬ ਨਾਲ ਅਸੀਂ ਉਸਨੂੰ ਭਾਵੇਂ ਇੱਕ ਪ੍ਰੋਢ ਲੇਖਕ ਵਜੋਂ ਵੀ ਦੇਖ ਸਕਦੇ ਹਾਂ ਪੰਤੁ ਵਿਅੰਗ ਖੇਤਰ ਵਿੱਚ ਉਸਨੂੰ ਇੱਕ ਨਵੇਂ ਹਸਤਾਖਰ ਵਜੋਂ ਹੀ ਜਾਣਿਆ ਜਾਵੇਗਾ। ਜਿਸ ਦਾ ਸੁਆਗਤ ਕਰਨਾ ਬਣਦਾ ਹੈ। ਉਸ ਦਾ ਸੁਆਗਤ ਇਸ ਲਈ ਵੀ ਕਰਨਾ ਬਣਦਾ ਹੈ ਕਿ ਉਹ ਸ਼ਾਇਰੀ ਦੇ ਖੇਤਰ ਵਿੱਚੋਂ ਪਲਟੀ ਮਾਰ ਕੇ ਵਿਅੰਗ (ਵਾਰਤਕ) ਦੇ ਖੇਤਰ ਵਿੱਚ ਪ੍ਰਵੇਸ਼ ਕਰਦਾ ਹੈ।

ਕਾਵਿ ਖੇਤਰ ਨੂੰ ਇੱਕ ਗੰਭੀਰ ਵਿਧਾ ਵਜੋਂ ਦੇਖਿਆ ਜਾਂਦਾ ਹੈ, ਜਦੋਂ ਕਿ ਹਾਸ-ਵਿਅੰਗ ਨੂੰ ਆਮ ਕਰਕੇ ਇੱਕ ਹਲਕੀ ਫੁਲਕੀ ਵਿਧਾ ਵਜੋਂ ਹੀ ਜਾਣਿਆ ਜਾਂਦਾ ਹੈ। ਉਸ ਦੀ ਅਜਿਹੀ ਪਲਟੀ ਵੀ ਸਾਡਾ ਵਿਸ਼ੇਸ਼ ਧਿਆਨ ਮੰਗਦੀ ਹੈ ਅਤੇ ਇਸ ਪ੍ਰਤੀ ਸਾਨੂੰ ਹੋਰ ਸੁਚੇਤ ਹੋਣ ਅਤੇ ਸੋਚਣ ਲਈ ਵੀ ਮਜਬੂਰ ਕਰਦੀ ਹੈ ਜਦੋਂ ਉਹ ਆਪਣੇ ਕਥਨ (ਚਿਤਵਨ) ਵਿੱਚ ਹਾਸ-ਵਿਅੰਗ ਨੂੰ ਵੀ ਉਤਨੀ ਹੀ ਗੰਭੀਰ ਵਿਧਾ ਮੰਨਦਾ ਹੈ ਅਤੇ ਵਿਅੰਗ ਲਿਖਣ ਲੱਗਿਆਂ ਇੱਕ ਲੇਖਕ ਨੂੰ ਉਸ ਤੋਂ ਵੀ ਕਿਤੇ ਵਧੀਕ ਗੰਭੀਰ ਅਤੇ ਸੁਚੇਤ ਹੋਣ ਦੀ ਲੋੜ ਮਹਿਸੂਸ ਕਰਦਾ ਹੈ। ਉਸ ਦੁਆਰਾ ਦੋਪਦੀ ਦੋਪਤੀ) ਦੁਆਰਾ ਦੁਰਯੋਧਨ ’ਤੇ ਬੇਵਕਤ ਕੀਤੇ ਗਏ ਕਟਾਖ਼ਸ਼ (ਵਿਅੰਗ) ਅਤੇ ਉਸ ਦੇ ਨਤੀਜਿਆਂ ਵੱਲ ਸਾਡਾ ਧਿਆਨ ਦੁਆਉਂਦਾ ਹੈ। ਇਸ ਦੁਆਰਾ ਜਿੱਥੇ ਸਾਨੂੰ ਵਿਅੰਗ ਪ੍ਰਤੀ ਉਸਦੀ ਸੋਚ ਦਾ ਪਤਾ ਲੱਗਦਾ ਹੈ, ਉੱਥੇ ਸਾਨੂੰ ਉਹ ਇਹ ਦ੍ਰਿੜ ਕਰਵਾਉਣ

ਸੁੱਧ ਵੈਸ਼ਨੂੰ ਢਾਬਾ/7