( ੫੦ )
_____________________________________________________________________
ਨਾਵਾਂ ਅਧਯਾਯ॥
ਮਾਤਾ ਜੀ ਮੈਂ ਬੇਕਸੂਰ ਹਾਂ॥
ਜਦ ਪਵਨ ਲੰਕਾਂ ਨੂੰ ਚਲਯਾ ਗਯਾ ਤਾਂ ਅੰਜਨਾਂ ਦੇਵੀ ਮੈਹਲ ਪੁਰ ਚੜ੍ਹੀ ਅਤ ਜਿਥੋਂ ਤੀਕ ਨਜ਼ਰ ਗਈ ਅਪਨੇ ਸ੍ਵਾਮੀ ( ਪਵਨ) ਨੂੰ ਵੇਖਦੀ ਰਹੀ ਜਦ ਦਿੱਸਨੋਂ ਰਿਹਾ ਤਾਂ ਨਿਰਾਸ਼ ਹੋਕੇ ਹੇਠਾਂ ਉਤਰ ਆਈ ਤੇ ਆਕੇ ਬਸੰਤ ਮਾਲਾ ਨੂੰ ਆਖਨ ਲੱਗੀ।
ਅੰਜਨਾਂ ਦੇਵੀ-ਵੇਖੀਏ ਸ੍ਵਾਮੀ ਜੀ ਕਦੋਂ ਆਂਵਦੇ ਹਨ? ਮੇਰੀਆਂ ਅੱਖਾਂ ਵਿੱਚ ਤਾਂ ਓਨ੍ਹਾਂ ਦੀ ਮੋਹਨੀ ਸੂਰਤ ਸਮਾ ਰਹੀ ਹੈ ਜਿਧਰ ਵਖਨੀ ਹਾਂ ਓਹੀ ਨਜ਼ਰ ਆਉਂਦੇ ਹਨ ਤੇ ਕੰਨਾਂ ਵਿੱਚ ਭੀ ਓਨ੍ਹਾਂ ਦੀ ਸੁਹਾਵਨੀ ਅਵਾਜ ਗੂੰਜ ਰਹੀ ਹੈ ਛੇਜ ਵੱਲ ਦੇਖਨੀ ਹਾਂ ਤਾਂ ਭੀ ਓਹੀ ਬੈਠੇ ਜਾਪਦੇ ਹਨ।
ਬਸੰਤ ਮਾਲਾ-( ਮੁਸਕਰਾਕੇ ) ਸਖੀ ਤਿੰਨਾਂ ਦਿਨਾਂ ਵਿੱਚ ਹੀ ਏਹ ਹਾਲ! ਰਾਮ ਜਾਨੇ ਜੇ ਓਹ ਬਹੁਤ ਦਿਨ ਰਹਿੰਦੇ ਤਾਂ ਕੀ ਹੁੰਦਾ। ਭੈਨ ਜੀ ਸਬਰ ਕਰੋ ਥੋੜੇ ਦਿਨਾਂ ਨੂੰ ਆਜਾਨਗੇ।
ਅੰਜਨਾਂ ਦੇਵੀ— (ਸ਼ਰਮਾਕੇ) ਭੈਨ ਕੀ ਕਰਾਂ ਮੇਰਾ ਮਨ ਮੇਰੇ ਵਸ ਵਿੱਚ ਨਹੀਂ॥
ਏਹ ਕਹਿਯਾ ਤੇ ਹਾਉਕਾ ਭਰਕੇ ਦਿਲ ਵਿੱਚ ਆਖਨ ਲੱਗੀ। ਕਰਤਾਰ ਜਾਨੇ ਮਹਾਰਾਜ ਦੀ ਪ੍ਰੇਮ ਭਰੀ ਨਜ਼ਰ ਨੇ ਮੇਰੇ ਤੇ ਕੀ ਜਾਦੂ ਕਰ ਦਿੱਤਾ ਹੈ ਕਿ ਮੈਂਨੂੰ ਜਰਾ ਧੀਰਜ ਨਹੀਂ ਆਉਂਦੀ, ਦਿਲ ਨੂੰ ਬਤੇਰਾ ਸੰਭਾਲਦੀ ਹਾਂ ਪਰ ਜ਼ਰਾ ਨਹੀਂ ਸੰਭਲਦਾ ਖਬਰ ਨਹੀਂ ਏਨੂੰ ਕੀ ਹੋਗਿਆ ਹੈ, ਏਹ ਕਹਿਯਾ ਤੇ ਪਲੰਗ ਤੇ ਜਾਕੇ ਲੇਟ ਗਈ।
ਜਦ ਏਸੇ ਤਰ੍ਹਾਂ ਪਵਨ ਜ ਦੇ ਵਿਯੋਗ ਵਿੱਚ ਪੰਜ ਮਹੀਨੇ ਬੀਤ ਗਏ ਤਾਂ ਇੱਕ ਦਿਨ ਗੱਲਾਂ ਬਾਤਾਂ ਕਰਦਿਆਂ ੨ ਬਸੰਤ ਮਾਲਾ ਨੇ ਕਹਿਆ, ਪਿਆਰੀ ਸਖੀ! ਭਾਵੇਂ ਦੱਸ ਨਾ ਦੱਸ ਤੂੰ ਤਾਂ ਪੈਰ ਭਾਰੇ