ਪੰਨਾ:ਸ਼੍ਰੀ ਗੁਰੂ ਤੇਗ ਬਹਾਦਰ.pdf/3

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਇੱਕ ਸਾਰ,ਸਜੇ ਹੋਏ ਕਮਰੇ ਵਿਚ ਇਕ ਜੁਆਨ ਸੁੰਦਰ ਸੁਸ਼ੀਲ ਇਸਤ੍ਰੀ ਸਾਫ ਸੁਥਰੇ ਕਪੜੇ ਪਹਿਨੀ ਫਲਾਂ ਦੇ ਗੁਲਦਸਤੇ ਲਾ ਰਹੀ ਹੈ, ਪਾਸ ਇੱਕ ਯਾਰਾਂ ਕੁ ਬਰਸ ਦੀ ਦੇਵੀ ਰੂਪ ਕੰਨਿਆ ਅਪਣੇ ਅਵਸਥਾ ਦੇ ਭੋਲੇਪਨ ਦੇ ਰੰਗ ਵਿਚ ਬੇਚਿੰਤ ਖੜੋਤੀ, ਫੁਲਾਂ ਦੀਆਂ ਟਾਹਣੀਆਂ ਸਾਫ ਕਰਦੀ ਤੇ ਫੁਲਾਂ ਦੀ ਸੁੰਦਰਤਾ ਦੇਖ ੨ ਕੇ ਪ੍ਰਸੰਨ ਹੋ ਰਹੀ ਹੈ ਜਦ ਓਹ ਇਸਤ੍ਰੀ ਗੁਲਦਸਤੇ ਸਜਾ ਚੁਕੀ, ਤਾਂ ਉਸ ਕੰਨਿਆਂ ਨੇ ਜਿਸਦਾ ਨਾਉਂ ਮੈਨਾ ਸੀ, ਇਉਂ ਬਚਨ ਉਚਾਰਿਆ:-

ਮੈਨਾ-ਭਾਬੋ ਜੀ ਕਲ ਸਾਡੇ ਘਰ ਕੀ ਹੈ, ਜੋ