ਪੰਨਾ:ਸ਼੍ਰੀ ਗੁਰੂ ਤੇਗ ਬਹਾਦਰ.pdf/4

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੪)

ਆਪ ਨੇ ਕਮਰਾ ਸਜਾਇਆ ਹੈ?
ਮਾਤਾ-ਕਾਕੀ ਕੱਲ ਗੁਰੂ ਤੇਗ ਬਹਾਦਰ ਜੀ ਦੇ ਜੋਤੀ ਜੋਤ ਸਮਾਉਣ ਦੇ ਦਿਨ ਦੀ ਯਾਦਗਾਰ ਵਿਚ ਉਤਸ਼ਵ ਹੈ।
ਮੈਨਾ-ਪਰ ਭਾਬੋ ਜੀ ਦਿਨ ਸੋਗ ਦਾ ਹੋਯਾ, ਤੇ ਉਤਸ਼ਵ ਕਾਹਨੂੰ ਕਰਦੇ ਹੋ ?
ਮਾਤਾ-ਕਾਕੀ ਖਾਲਸੇ ਜੀ ਵਿਚ ਸੋਗ ਨਹੀਂ ਕਰੀਦਾ, ਅਤੇ ਮਹਾਰਾਜ ਗੁਰੂ ਤੇਗ ਬਹਾਦਰ ਜੀ ਨੇ ਅਪਣੇ ਆਪ ਨੂੰ ਸਾਡੇ ਉਤੋਂ ਵਾਰ ਦਿਤਾ, ਅਰਥਾਤ ਉਨ੍ਹਾਂ ਨੇ ਸਾਨੂੰ ਸੁਖ ਤੇ ਧਰਮ ਬਖਸ਼ਣ ਲਈ ਆਪਣਾ ਸੀਸ ਦਿਤਾ।
ਇਸ ਕਰਕੇ ਭਾਵੇਂ ਗਲ ਮਹਾਂਸ਼ੋਕ ਦੀ ਹੈ,ਪਰ ਸਾਨੂੰ ਇਸਦਾ ਫਲ ਜੋ ਮਿਲਿਆ ਹੈ, ਸੋ ਖੁਸ਼ੀ ਤੇ ਅਨੰਦ ਮੰਗਲਾਚਾਰ ਹੈ। ਅਰਥਾਤ ਇਹ ਕਿ ਅਸੀਂ ਧਰਮ ਹੀਨ ਹੋਕੇ ਭਟਕਨੇ ਦੀ ਥਾਂ ਅਜ ਅਕਾਲ ਪੁਰਖ ਦੀ ਦਯਾ ਦੇ ਛਾਏ ਹੇਠ ਵਿਸ੍ਰਾਮ ਕਰ ਰਹੇ ਹਾਂ, ਪ੍ਰਮੇਸ਼ਰ ਭਜਨ ਸਿਮਰਨ ਦਾ ਸੌਖਾ ਰਸਤਾ ਉਨ੍ਹਾਂ ਸਤਗੁਰਾ ਦੀ ਫੈਲਹੀ ਮਿਲ ਗਿਆ ਹੈ।
ਮੈਨਾ-ਭਾਬੀ ਜੀ ਕ੍ਰਿਪਾ ਕਰਕੇ ਮੈਨੂੰ ਅਜਿਹੇ ਪਿਆਰ ਕਰਨ ਵਾਲੇ ਸਤਗੁਰਾਂ ਦੇ ਜੀਵਨ ਦਾ ਸਮਾਚਾਰ ਸੁਣਾਓ,ਕੰਮ ਤੋਂ ਤਾਂ ਤੁਸੀਂ ਹੁਣ ਵੇਹਲੇ