ਪੰਨਾ:ਸ਼੍ਰੀ ਗੁਰੂ ਤੇਗ ਬਹਾਦਰ.pdf/5

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
(੫)

ਹੀ ਹੈ।
ਮਾਤਾ-ਕਾਕੀ ਇਨ੍ਹਾਂ ਦਾ ਜੀਵਨ ਬ੍ਰਿਤਾਂਤ ਜਰਾ ਗੂੜ ਤੇ ਕਠਨ ਹੈ,ਤੇਰੀ ਸਮਝ ਵਿਚ ਔਖਾ ਆਊ।
ਮੈਨਾ-(ਗਲਵਕੜੀ ਪਾਕੇ ਤੇ ਲਾਡ ਵਿਚ ਹਸ ਕੇ) ਅਗੇ ਸਤਗੁਰੂ ਅਰਜਨ ਦੇਵ ਜੀ ਦਾ ਬ੍ਰਿਤਾਂਤ ਮੈਂ ਸਮਝ ਲੀਤਾ ਸੀ ਕਿ ਨਾ? ਬੀਬੀ ਭਾਬੋ ਜੀ, ਮੈਨੂੰ ਵੀ ਸੁਣਾਓ।
ਮਾਤਾ-ਕਾਕੀ ਤੇਰੀ ਬੁਧ ਗੁਰੂ ਜੀ ਦੀ ਕ੍ਰਿਪਾ ਨਾਲ ਉਤਮ ਹੈ, ਮੈਨੂੰ ਇਹੋ ਡਰ ਰਹਿੰਦਾ ਹੈ, ਕਿ ਸਚੇ ਪਾਤਸ਼ਾਹ ਤੈਨੂੰ ਕਿਸੇ ਚੰਗੇ ਘਰ ਵਾਸਾ ਬਖਸ਼ਣ| ਅੱਛਾ ਮਹਾਰਾਜ ਨੂੰ ਸਭ ਫਿਕਰ ਹਨ। ਲੈ ਹੁਣ ਧਿਆਨ ਦੇਕੇ ਸੁਣ।
ਜਦੋਂ ਗੁਰੂ ਹਰ ਕ੍ਰਿਸ਼ਣ ਜੀ ਇਹ ਕਹਿਕੇ ਕਿ 'ਗੁਰੂ ਬਾਬਾ ਬਕਾਲੇ' ਸਮਾ ਗਏ ਤਾਂ ਬਕਾਲੇ ਵਿਚ ਸੋਢੀ, ਮਸੰਦ ੨੨ ਮੰਜੀਆਂ ਡਾਹ ਕੇ ਬੈਠ ਗਏ। ਅਤੇ ਸਭੋ ਹੀ ਗੁਰੂ ਬਣਕੇ ਆਪ ਨੂੰ ਪੁਜਾਉਣ ਲਗ ਪਏ। ਉਨਾਂ ਲਾਲਚੀਆਂ ਨੂੰ ਨਿਰੀ ਪੂਜਾ ਲੈਣੀ ਹੀ ਗੁਰਿਆਈ ਜਾਪਦੀ ਸੀ, ਹੋਰ ਕਰਨੀ ਵਲੋਂ ਤਾਂ ਬਚਿਆ ਵਾਂਙੂ ਅਣਜਾਣ ਹੀ ਸਨ। ਸਚੇਗੁਰੂ ਦੇ ਪਤਾ ਨਾ ਲਗਣ ਤੇ ਬਣਾਉਟੀਆਂ ਦੇ ਜਾਲ ਥੋਂ ਸਿਖ ਸੰਗਤ ਸਭ ਨਕ ਜਿੰਦ ਆ ਗਏ