ਪੰਨਾ:ਸ਼੍ਰੀ ਗੁਰੂ ਤੇਗ ਬਹਾਦਰ.pdf/7

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

(੭)

ਕਿ੍ਸ਼ਨ ਜੀ ਦੀ ਭਾਉਣੀ ਇਹੀ ਸੀ।[1]
ਮੱਖਣ ਸ਼ਾਹ ਇਸ ਖੁਸ਼ੀ ਵਿਚ ਕੋਠੇ ਚੜ੍ਹ ਦੁਹਾਈ ਦੇਣ ਲਗਾ,'ਗੁਰੂ ਲਾਧੋ ਰੇ' 'ਗੁਰੂ ਲਾਧੋ ਰੇ' ਸੋ ੮ ਬਿਸਾਖ ੧੭੨੧ ਇ: ਨੂੰ ਗੁਰੂ ਤੇਗ ਬਹਾਦਰ ਜੀ ਗਦੀ ਪੁਰ ਬਿਰਾਜੇ, ਇਸ ਵੇਲੇ ਮਾਤਾ ਨਾਨਕੀ ਜੀ ਨੇ ਰੁਮਾਲ ਤੇ ਮੋਤੀਆਂ ਦੀ ਮਾਲਾ ਆਦਿਕ ਜੋ ਗੁਰੂ ਹਰਿ ਗੋਬਿੰਦ ਸਾਹਿਬ ਉਨਾਂ ਨੂੰ ਦੇ ਗਏ ਸਨ (ਕਿ ਜਦ ਇਨ੍ਹਾਂ ਦੀ ਗਦੀ ਦਾ ਵੇਲਾ ਆਵੇ ਤਾਂ ਇਨ੍ਹਾਂ ਜੋਗ ਦੇ ਦੇਵਣਾ) ਲਿਆ ਦਿਤਾ।
ਮੈਨਾ-ਮਾਤਾ ਜੀ ਗੁਰੂ ਜੀ ਨੇ ਅਵਤਾਰ ਕਦੋਂ ਧਾਰਿਆ ਸੀ?
ਮਾਤਾ- ਸ੍ਰੀ ਅੰਮ੍ਤਸਰ ਜੀ ਵਿਖੇ ੧੯ ਮਘਰ ਸੁਦੀ ੨ ਸੰ:੧੬੭੮ ਬਿ: ਐਤਵਾਰ ਅਧੀ ਰਾਤ ਨੂੰ ਆਪ ਨੇ ਇਸ ਜਗਤ ਵਿਖੇ ਆਵਣਾ ਕੀਤਾ ਤੇ ਕਰਤਾਰ ਪੁਰ ਵਿਖੇ ੧੫ ਅੱਸੂ ਸੰਮਤ ੧੬੮੬ ਨੂੰ ਆ੫ਦਾ ਵਿਵਾਹ ਗੂਜਰੀ ਜੀ ਨਾਲ ਹੋਇਆ ਸੋ ਬੀਬੀ ਜਦ ਗੁਰੂ ਗਦੀ ਪਰ ਬਿਰਾਜੇ ਤਾਂ ਹਾੜ ਦੀ ਤਿਹਾਈ ਤੇ ਤਪਤ ਧਰਤੀ ਵਾਂਙੂੰ ਸੰਗਤਾਂ ਗੁਰੂ



  1. ਇਹ ਮਹਾਰਾਜ ਦਾ ਬਚਨ ਹੈ ਇਹ ਪੋਟ ਗੌਰੀ ਮੇਰੇ ਚਕਣ ਦੀ ਨਾਹੀਂ।