ਪੰਨਾ:ਸ਼੍ਰੀ ਗੁਰੂ ਤੇਗ ਬਹਾਦਰ.pdf/8

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਜੀ ਦੇ ਅੰੰਮ੍ਰਤ ਰੂਪੀ ਉਪਦੇਸ਼ਾਂ ਤੋਂ ਦਰਸ਼ਨ ਰੂਪੀ ਠੰਡਕ ਤੋਂ ਤ੍ਰਿਪਤ ਹੋਣ ਨੂੰ ਉਮੰਡ ਉਮੰਡ ਕੇ ਆਈਆਂ। ਇਹ ਪ੍ਰਤਾਪ ਦੇਖਕੇ ਧੀਰਮਲ ਆਦਿਕ ਸੋਢੀਆਂ ਨੇ ਗੁਸੇ ਵਿਚ ਆਕੇ ਗੁਰੂ ਜੀ ਪਰ ਹੱਲਾ ਕੀਤਾ । ਇਕ ਗੋਲੀ ਗੁਰੂ ਜੀ ਦੇ ਮਥੇ ਦੇ ਨਿਸ਼ਾਨ ਪੁਰ ਆ ਰਹੀ ਸੀ, ਜਿਸ ਨੂੰ ਗੁਰੂ ਜੀ ਨੇ "ਹੂੰ" ਕਰਕੇ ਹੀ ਆਪਣੇ ਤੋਂ ਦੂਰ ਹੀ ਧਰਤੀ ਪੁਰ ਡੇਗ ਦਿਤੀ । ਉਨਾਂ ਦੀ ਅਧਯਾਮਕ ਸ਼ਕਤੀ ਇਡੀ ਪ੍ਰਬਲ ਸੀ, ਕਿ ਜੜ੍ਹ ਵਸਤੂ ਬੀ ਹੁਕਮ ਦੇ ਤਾਬੇ ਸਨ। ਜਿਹਾਕੁ ਗੁਰੂ ਗ੍ਰੰਥ ਸਾਹਿਬ ਜੀ ਵਿਚ ਹੈ 'ਜੇ ਤੂੰ ਮੇਰਾ ਹੋਇ ਰਹਂ ਸਭਜਗ ਤੇਰਾ ਹੋਇ'ਧੀਰ ਮਲ ਦੇ ਇਸ ਧਕੇ ਪੁਰ ਸਾਂਤ ਦੇ ਭੰਡਾਰ ਗੁਰੂ ਜੀ ਨੇ ਕੋਈ ਕੌੜਾ ਬਚਨ ਨਹੀ ਕਿਹਾ,ਸਗੋਂ ਮਖਣ ਸ਼ਾਹ ਨੂੰ ਜਿਨੇ ਧੀਰਮਲ ਨਾਲ ਬਦਲਾ ਲੀਤਾ ਸੀ ਗੁਸ ਹੋਏ,ਅਰ ਲੁਟ ਦਾ ਮਾਲ ਮੁੜਾ ਘਲਿਆ। ਅਰ ਸਿਖਾਂ ਪ੍ਰਤਿ ਲਾਲਚ ਤਯਾਗਣ ਦਾ ਉਪਦੇਸ਼ ਕੀਤਾ। ਸੰ:੧੭੨੧ ਬਿ: ਵਿਚ ਗੁਰੂ ਸਾਹਿਬ ਜੀ ਸ਼੍ਰੀ ਅੰਮ੍ਰਤਸਰ ਵਿਚ ਮੱਖਣਸ਼ਾਹ ਦੇ ਬਹੁਤਕਸਣ ਕਰਕੇ ਆਏ, ਪਰ ਇਥੋਂ ਦੇ ਵਾਸਤੇਦਾਰ [1]ਇਹ

  1. ਪੂਜਾ ਸਾਂਭਣ ਵਾਲੇ