ਪੰਨਾ:ਸ਼੍ਰੀ ਗੁਰੂ ਤੇਗ ਬਹਾਦਰ.pdf/9

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

(੯)

ਸਮਝਕੇ ਮਤਾਂ ਮਾਲਕ ਹੀਬਨ ਜਾਣ,ਹਰਿ ਮੰਦਰ ਜੀ ਦੇ ਦਰਵਾਜ਼ੇ ਮਾਰ ਕਿ ਲੁਕ ਗਏ ਮਹਾ ਰਾਜ ਇਸ਼ਨਾਨ ਕੇ ਬੇਰ ਹੇਠ, ਜਿਥੇ ਹੁਣ ਥੜਾ ਸਾਹਿਬ ਹੈ ਜਾ ਬੈਠੇ। ਅਰ ਵਾਸਤੇਦਾਰਾਂ ਨੂੰ "ਅੰਮ੍ਰਿਤ ਸਰੀਏ, ਅੰਦਰ ਸਰੀਏ" ਦੇ ਯੋਗ ਬਚਨ ਕਹੇ। ਫੇਰ ਇਥੋਂ ਪੂਰਬ ਵਲ ਤਿੰਨ ਕੋਹ ਪਰੇ ਵੱਲੇ ਪਿੰਡ ਵਿੱਚ ਚਲੇ ਗਏ।
ਇਹ ਗਲ ਸ਼ਹਿਰ ਵਿੱਚ ਧੁਮ ਗਈ, ਅਰ ਪ੍ਰੇਮੀ ਲੋਕ ਤੇ ਮਾਈਆਂ ਬੀਬੀਆਂ ਥਰ ਥਰ ਕੰਬ ਉਠੇ ਵੱਡੀ ਅਧੀਨਗੀ ਨਾਲ ਹਾਜ਼ਰ ਹੋ ਕੇ ਗੁਰੂ ਜੀ ਤੋਂ ਭੁੱਲ ਬਖਸ਼ਾਉਣ ਲਈ ਬੇਨਤੀ ਕੀਤੀ, ਮਹਾਰਾਜ ਜੀ ਨੇ ਇਡਾਪੇਮ ਪ੍ਰੇਮ ਦੇਖ ਕੇ ਆਗਿਆ ਕੀਤੀ ਕਿ ਸਾਡਾ ਬਚਨ ਇਕ ਪ੍ਰਤਖ ਗਲ ਦਾ ਵਰਣਨ ਹੈ ਅਰਥਾਤ ਹਰਮੰਦਰ ਦੇ ਵਾਸਤੇਦਾਰਾਂ ਸਾਡੇ ਨਾਲ ਅੰਦਰੋਂ ਵਿਰੋਧ ਦੀ ਅੱਗ ਨਾਲ ਪ੍ਰ- ਜ੍ਵਲਤ ਹੋਇਆਂ ਵਾਲਾ ਕੰਮ ਕੀਤਾ। ਅਰ ਇਹ ਦਸ਼ਾ ਇਕੁਰ ਹੀ ਰਹੇਗੀ। ਕਿਉਂਕਿ ਓਹ ਇਸ ਧਰਮ ਕਾਰਯਾ ਨੂੰ ਦੁਨਿਆਵੀ ਵਰਸੀ ਤੇ ਖੋਟੀ ਸਮਝ ਦੇ ਹਨ। ਅਤੇ ਜਿਥੇ ਮਾਯਾ ਧਰਮ ਪਰ ਪ੍ਰਬਲ ਹੋਵੇ, ਦ੍ਵੇਖ ਕਪਟ ਆਦਿਕ ਜ਼ਰੂਰ ਹੁੰਦੇ ਹਨ ਜਿਹਾਕੁ ਹੈ ਮਾਇਆ ਧਾਰੀ ਅਤਿ ਅੰਨ੍ਹਾ ਬੋਲਾ