ਪੰਨਾ:ਸਾਂਝੇ ਸਾਹ ਲੈਂਦਿਆਂ.pdf/13

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਬੱਚਾ
ਮੇਰੀ ਟਪੂਸੀ ਚਾਲ
ਲੈ ਗਿਆ ਹੈ
ਨਾਲੇ ਕਹਿ ਗਿਆ ਹੈ
ਜਦੋਂ ਹਲਕਾ ਹੋਵੇਂਗਾ
ਮੋੜ ਜਾਵਾਂਗਾ...

ਸੜਕ ਕੋਲ
ਮੇਰਾ ਸਫ਼ਰ ਪਿਆ ਹੈ
ਬਿਰਖ਼ ਕੋਲ
ਰੁਣਝੁਣ...

ਬਰਖ਼ਾ ਮੇਰਾ
ਚਿੱਤ ਲੈ ਗਈ ਹੈ
ਤੇ ਮਨੁੱਖ ਮੇਰੀ
ਨੇਕੀ...

ਮੈਂ ਜ਼ਰਾ ਕੁ
ਆਪਣੇ ਕੋਲ ਪਰਤਾਂਗਾ
ਮੇਰੇ ਸਾਹ
ਕੋਮਲ ਹੋ ਜਾਣਗੇ

ਸਾਂਝੇ ਸਾਹ ਲੈਂਦਿਆਂ/ 15