ਪੰਨਾ:ਸਾਂਝੇ ਸਾਹ ਲੈਂਦਿਆਂ.pdf/12

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਆਪਣੇ ਕੋਲ ਪਰਤਾਂਗਾ

ਫੁੱਲ ਨੇ
ਮੇਰੀ ਮੁਸਕਾਨ
ਸੰਭਾਲ ਲਈ ਹੈ
ਮੈਂ ਦੋ ਸਾਹ
ਸੌਖੇ ਲਵਾਂਗਾ
ਉਹ ਮੋੜ ਦੇਵੇਗਾ...

ਪੰਛੀ ਨੇ
ਮੇਰੀ ਪਰਵਾਜ਼
ਮੰਗ ਲਈ ਹੈ
ਮੈਂ ਅਸਮਾਨ ਵੱਲ
ਮੁੜ ਤੱਕਾਂਗਾ
ਉਹ ਮੋੜ ਦੇਵੇਗਾ...

ਜੰਗਲ ਕੋਲ
ਮੈਂ ਆਪਣਾ ਸੁਭਾਅ
ਭੁੱਲ ਆਇਆ ਹਾਂ
ਕਵਿਤਾ ਲਿਖਾਂਗਾ
ਤਾਂ ਇਹ ਪਰਤ ਆਵੇਗਾ...

14/ ਸਾਂਝੇ ਸਾਹ ਲੈਂਦਿਆਂ